The Khalas Tv Blog Punjab ਨਵਜੋਤ ਸਿੱਧੂ ਨੂੰ ਵੀ ਮਾਰਨੇ ਪੈਣਗੇ ਅਦਾਲਤ ਦੇ ਗੇੜੇ
Punjab

ਨਵਜੋਤ ਸਿੱਧੂ ਨੂੰ ਵੀ ਮਾਰਨੇ ਪੈਣਗੇ ਅਦਾਲਤ ਦੇ ਗੇੜੇ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਮੁਸ਼ ਕਿਲਾਂ ਵਿੱਚ ਘਿਰ ਗਏ ਹਨ। ਚੰਡੀਗੜ ਦੇ ਡੀਐਸ ਪੀ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਅਦਾਲਤ ਵਿੱਚ ਦਾਇਰ ਕੇਸ ਸੁਣਵਾਈ ਲਈ ਮੰਨਜ਼ੂਰ ਕਰ ਲਿਆ ਗਿਆ ਹੈ । ਅਦਾ ਲਤ ਨੇ ਕੇ ਸ ਦੀ ਅਗਲੀ ਸੁਣਵਾਈ 21 ਫਰਵਰੀ ਮੁਕਰਰ ਕੀਤੀ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਾਰਟੀ ਦੇ ਇੱਕ ਸਿੰਟਿੰਗ ਐਮਐਲਏ ਨਵਤੇਜ ਸਿੰਘ ਚੀਮਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਦੀ ਸਿਫਤ ਵਿੱਚ ਦਿੱਤਾ ਇੱਕ ਬਿਆਨ ਵਿ ਵਾਦਾਂ ਵਿੱਚ ਘਿਰ ਗਿਆ ਸੀ । ਸਿੱਧੂ ਨੇ ਚੀਮਾ ਨੂੰ ਥਾਪੜਾ ਦਿੰਦਿਆਂ ਕਿਹਾ ਸੀ ਕਿ ਜਦੋਂ ਉਹ ਦੱਬਕਾ ਮਾ ਰ ਦਾ ਹੈ ਤਾਂ ਥਾਣੇਦਾ ਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ । ਸਿੱਧੂ ਦੇ ਇਸ ਬਿਆਨ ਦਾ ਪੰਜਾਬ ਪੁਲਿਸ ਵੱਲੋਂ ਦੱਬਵੀਂ ਜ਼ੁਬਾਨ ਵਿੱਚ ਵਿ ਰੋਧ ਕੀਤਾ ਗਿਆ ਸੀ ਪਰ ਚੰਡੀਗੜ੍ਹ ਦੇ ਡੀਐਸਪੀ ਚੰਦੇਲ ਵੱਲੋਂ ਉਨ੍ਹਾਂ ਖ਼ਿ ਲਾਫ ਅ ਦਾਲਤ ਵਿੱਚ ਕੇ ਸ ਪਾ ਦਿੱਤਾ ਗਿਆ ਸੀ। ਉਂਝ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਸਿੱਧੂ ਦੇ ਇਸ ਬਿਆਨ ਦੀ ਭਰਵੀਂ ਆਲੋ ਚਨਾ ਕੀਤੀ ਗਈ ਸੀ।

ਨਵਜੋਤ ਸਿੰਘ ਸਿੱਧੂ ਇਸ ਵਾਰ ਮੁੜ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ।ਪਿਛਲੀ ਵਾਰ ਉਹ ਇਸੇ ਹਲਕੇ ਤੋਂ ਜੇਤੂ ਰਹਿ ਕੇ ਪੰਜਾਬ ਮੰਤਰੀ ਮੰਡਲ ਵਿੱਚ ਵਜ਼ੀਰ ਬਣੇ ਸਨ।   

Exit mobile version