The Khalas Tv Blog India ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਲਿਆ ਕਰੜੇ ਹੱਥੀਂ
India Punjab

ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਲਿਆ ਕਰੜੇ ਹੱਥੀਂ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਇਸ ਵਾਰ ਕਣਕ ਦਾ ਝਾੜ ਘੱਟਣ ਨਾਲ 3 ਹਫ਼ਤਿਆਂ ਅੰਦਰ ਹੀ 14 ਕਿਸਾਨਾਂ ਨੇ ਖੁ ਦਕੁ ਸ਼ੀ ਕਰ ਲਈ ਹੈ। ਇਸ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਘੇ ਰਿਆ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਤਿੱਖੇ ਸਵਾਲ ਕੀਤੇ ਹਨ। ਸਿੱਧੂ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਪਹਿਲੀ ਅਪਰੈਲ ਤੋਂ ਬਾਅਦ ਕੋਈ ਕਿਸਾਨ ਖ਼ੁ ਦ ਕੁਸ਼ੀ ਨਹੀਂ ਕਰੇਗਾ ਪਰ ਪੰਜਾਬ ਵਿੱਚ ਰੋਜ਼ਾਨਾ ਅਜਿਹਾ ਵਰਤਾਰਾ ਵਾਪਰ ਰਿਹਾ ਹੈ।

ਸਿੱਧੂ ਨੇ ਟਵੀਟ ਕਰਦਿਆਂ ਹੋਏ ਕਿਹਾ ਹੈ ਕਿ ‘ਅਰਵਿੰਦ ਕੇਜਰੀਵਾਲ ਜੀ, ਤੁਸੀਂ ਝੂਠ ਬੋਲਣਾ ਕਦੋਂ ਬੰਦ ਕਰੋਗੇ। ਇੱਕੋ ਜ਼ਿਲ੍ਹੇ ਵਿਚ ਸੱਤ ਕਿਸਾਨ ਖ਼ੁ ਦ ਕੁ ਸ਼ੀ ਕਰ ਗਏ ਹਨ। ਸੋਚ ਕੇ ਦੇਖੋ ਕਿ 23 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਕੀ ਹਾਲਤ ਹੋਵੇਗੀ। ਕੀ ਤੁਸੀਂ ਕਿਸੇ ਇੱਕ ਵੀ ਪਰਿਵਾਰ ਨੂੰ ਜਾ ਕੇ ਮਿਲੇ ਹੋ? ਪੰਜਾਬ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਤੇ ਫ਼ਿਕਰ ਹੁਣ ਕਿੱਥੇ ਹਨ? ਵਾਅਦੇ ਅਨੁਸਾਰ ਮੁਆਵਜ਼ਾ ਕਿਥੇ ਹੈ? ਜੋ ਤੁਸੀਂ ਕਹਿੰਦੇ ਹੋ, ਉਸ ਉੱਪਰ ਪਹਿਰਾ ਵੀ ਦੇਵੋ। ਦੱਸ ਦਈਏ ਕਿ ਇਸ ਵਾਰ ਕਣਕ ਦਾ ਝਾੜ ਘਟਣ ਨਾਲ ਕਿਸਾਨਾਂ ਅੰਦਰ ਹਾਹਾਕਾਰ ਮੱਚ ਗਈ ਹੈ। ਪੰਜਾਬ ‘ਚ 3 ਹਫ਼ਤਿਆਂ ਅੰਦਰ ਹੀ 14 ਕਿਸਾਨਾਂ ਨੇ ਖੁ ਦਕੁ ਸ਼ੀ ਕਰ ਲਈ ਹੈ। 

Exit mobile version