The Khalas Tv Blog Punjab “ਰੇਤ ਦੇ 20 ਹਜ਼ਾਰ ਕਰੋੜ ਕਿੱਥੇ ਹਨ ?”
Punjab

“ਰੇਤ ਦੇ 20 ਹਜ਼ਾਰ ਕਰੋੜ ਕਿੱਥੇ ਹਨ ?”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਸਰਕਾਰ ਉੱਤੇ ਨਾਜਾਇਜ਼ ਮਾਈਨਿੰਗ ਬੇਰੋਕ ਜਾਰੀ ਹੋਣ ਦੇ ਇਲਜ਼ਾਮ ਲਗਾਏ ਹਨ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਇੱਕ ਮਹੀਨਾ ਪਹਿਲਾਂ ਰੇਤ ਦੀ ਟਰਾਲੀ ਜੋ 4 ਹਜ਼ਾਰ ਸੀ, ਹੁਣ 9 ਹਜ਼ਾਰ ਦੀ ਹੈ। ਰੇਤ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਅਤੇ ਨਿਰਮਾਣ ਕੰਮ ਠੱਪ ਪਏ ਹਨ। ਗੈਰ ਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ, ਸਰਕਾਰ ਕੀ ਕਰ ਰਹੀ ਹੈ ? ਰੇਤ ਦੇ 20 ਹਜ਼ਾਰ ਕਰੋੜ ਕਿੱਥੇ ਹਨ ? ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ?

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਵਿੱਚ ਰਹਿੰਦਿਆਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ 20 ਹਜ਼ਾਰ ਦੀ ਲੁੱਟ ਕਰਨ ਵਾਲੇ ਮਾਈਨਿੰਗ ਮਾਫੀਆ ਦਾ ਪਰਦਾਫਾਸ਼ ਕਰਨ ਦਾ ਵਾਅਦਾ ਕੀਤਾ ਸੀ। ਤੇ ਹੁਣ ਜਦੋਂ ਸੱਤਾ ਵਿੱਚ ਹੋ ਤਾਂ ਵਾਈਟ ਪੇਪਰ ਜਾਰੀ ਕਰੋ, ਨਾਲ ਹੀ ਜ਼ਿੰਮੇਵਾਰੀ ਵੀ ਤੈਅ ਕਰਨੀ ਚਾਹੀਦੀ ਹੈ ਕਿ ਸਿਆਸਤਦਾਨਾਂ ਸਮੇਤ ਪੰਜਾਬ ਨੂੰ ਕਿਸਨੇ ਲੁੱਟਿਆ ਹੈ।

Exit mobile version