The Khalas Tv Blog Punjab ਨਵਜੋਤ ਸਿੱਧੂ ਨੇ ਦਿੱਤਾ ਕੈਪਟਨ ਦੀ ਚੁਣੌਤੀ ਦਾ ਆਪਣੇ ਢੰਗ ਨਾਲ ਜਵਾਬ
Punjab

ਨਵਜੋਤ ਸਿੱਧੂ ਨੇ ਦਿੱਤਾ ਕੈਪਟਨ ਦੀ ਚੁਣੌਤੀ ਦਾ ਆਪਣੇ ਢੰਗ ਨਾਲ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਪੰਜਾਬ ਦੀ ਜ਼ਮੀਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਅਸਫਲ ਹੋਣਗੀਆਂ। ਮੇਰੀ ਆਤਮਾ ਪੰਜਾਬ ਹੈ ਅਤੇ ਪੰਜਾਬ ਦੀ ਆਤਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਸਾਡੀ ਲੜਾਈ ਨਿਆ ਲਈ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਹੈ। ਇਸ ਵਿੱਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ’।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਉਸਦੇ ਖਿਲਾਫ ਪਟਿਆਲਾ ਤੋਂ ਚੋਣ ਲੜਨ ਦੀ ਚਿਤਾਵਨੀ ਦਿੱਤੀ ਸੀ। ਕੈਪਟਨ ਨੇ ਕਿਹਾ ਕਿ ਕੈਪਟਨ ਨੇ ਕਿਹਾ ਕਿ ‘ਸਿੱਧੂ ਕਿੱਧਰ ਜਾਣਾ ਚਾਹੁੰਦਾ ਹੈ, ਪਹਿਲਾਂ ਇਹ ਤਾਂ ਕਲੀਅਰ ਕਰੇ, ਜੋ ਆਪਣੇ ਹੀ ਮੁੱਖ ਮੰਤਰੀ ਨੂੰ ਅਟੈਕ ਕਰੀ ਜਾ ਰਿਹਾ ਹੈ। ਉਸਦਾ ਮਤਲਬ ਤਾਂ ਇਹ ਹੋਇਆ ਕਿ ਉਹ ਕਿਤੇ ਹੋਰ ਜਾਣ ਦੀ ਤਿਆਰੀ ਕਰ ਰਿਹਾ ਹੈ। ਮੇਰੇ ਨਾਲ ਲੜਨਾ ਹੈ ਤਾਂ ਸ਼ੌਂਕ ਨਾਲ ਲੜੇ। ਪਿਛਲੀ ਵਾਰ ਜੇ.ਜੇ. ਸਿੰਘ ਆਇਆ ਸੀ, ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸਦਾ ਵੀ ਇਹੀ ਹਾਲ ਹੋਣਾ ਹੈ। ਸਿੱਧੂ ਨੂੰ ਆ ਜਾਣ ਦਿਉ’।

Exit mobile version