The Khalas Tv Blog Punjab ਨਵਜੋਤ ਸਿੱਧੂ ਨੇ ਵੱਡੇ ਖੁਲਾਸੇ ਕਰਦੀ ਮਜੀਠਿਆ ਖਿਲਾਫ ਇੱਕ ਹੋਰ ਵੀਡੀਓ ਕਰ ਦਿੱਤੀ ਜਾਰੀ
Punjab

ਨਵਜੋਤ ਸਿੱਧੂ ਨੇ ਵੱਡੇ ਖੁਲਾਸੇ ਕਰਦੀ ਮਜੀਠਿਆ ਖਿਲਾਫ ਇੱਕ ਹੋਰ ਵੀਡੀਓ ਕਰ ਦਿੱਤੀ ਜਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਪਣੀ ਬੇਬਾਕੀ ਤੇ ਤਿੱਖੇ ਨਿਸ਼ਾਨਿਆਂ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੇਂ ਤਰੀਕੇ ਨਾਲ ਮਜੀਠਿਆ ਤੇ ਨਿਸ਼ਾਨਾ ਕੱਸਿਆ ਹੈ। ਆਪਣੇ ਯੂਟਿਊਬ ਚੈਨਲ ਜਿੱਤੇਗਾ ਪੰਜਾਬ ਤੇ ਸਿੱਧੂ ਨੇ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਵੱਲੋਂ ਨਸ਼ਾ ਤਸਕਰੀ ਖਿਲਾਫ ਵੱਡੇ ਖੁਲਾਸੇ ਕੀਤੀ ਗਏ।

ਉਨ੍ਹਾਂ ਵਲੋਂ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਕਥਿਤ ਤੌਰ ਤੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਅਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਰਾਹੀਂ ਨਸ਼ਾ ਵੇਚਣ ਬਾਰੇ ਵੱਖ ਵੱਖ ਚੈਨਲਾਂ ਨੂੰ ਕੀਤੇ ਖੁਲਾਸੇ ਸਾਂਝੇ ਕੀਤੇ ਗਏ ਹਨ। ਐਨਡੀਟੀਵੀ ਨੂੰ ਦਿਤੀ ਇੰਟਰਵਿਊ ਵਿਚ ਸਿੱਧੂ ਕਹਿ ਰਹੇ ਹਨ ਕਿ ਸਿੰਗਾਪੁਰ ਦੀ ਇਕਾਨਮੀ ਇਸੇ ਲਈ ਮਜ਼ਬੂਤ ਹੈ ਕਿਉਂ ਕਿ ਉੱਥੇ ਨਸ਼ੇ ਵਰਗੇ ਅਪਰਾਧ ਨੂੰ ਬਖਸ਼ਿਆ ਨਹੀਂ ਜਾਂਦਾ। ਤੇ ਸਖਤ ਸਜਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਾ ਵੇਚਣ ਵਾਲੇ ਨੂੰ ਨਹੀਂ ਨੱਪਿਆ ਜਾਂਦਾ, ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ।

https://www.facebook.com/watch/?v=1162374280933170

Exit mobile version