The Khalas Tv Blog India ਪਾਕਿਸਤਾਨ ਜਾਣ ਤੋਂ ਪਹਿਲਾਂ ਸਿੱਧੂ ਨੇ ਕਹੀ “ਇੱਕ ਗੱਲ”
India Punjab

ਪਾਕਿਸਤਾਨ ਜਾਣ ਤੋਂ ਪਹਿਲਾਂ ਸਿੱਧੂ ਨੇ ਕਹੀ “ਇੱਕ ਗੱਲ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਡੇਰਾ ਬਾਬਾ ਨਾਨਕ ਨਤਮਸਤਕ ਹੋਣ ਲਈ ਪਹੁੰਚੇ। ਸਿੱਧੂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਰਵਾਨਾ ਹੋਏ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਜਾਣ ਲੱਗਿਆ ਸਿਰਫ਼ ਇੱਕੋ ਗੱਲ ਕਹਿਣੀ ਹੈ, ਬਾਕ ਵਿਚਾਰਾਂ ਆ ਕੇ ਕਰਾਂਗਾ। ਸਿੱਧੂ ਨੇ ਇੱਕ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ :

“ਮੁਰਸ਼ਦ ਆਪਣੇ ਦੇ ਦਰ ‘ਤੇ
ਮੰਗਣ ਆਇਆ ਇਹੋ ਮੁਰਾਦ,
ਸਾਡੀ ਝੋਲੀ ਪਾ ਸਾਈਆਂ
ਅਮਨ ਤੇ ਇਤਿਹਾਦ
ਜੀਵਣ ਸਭ ਮਾਂਵਾਂ ਦੇ ਬੱਚੜੇ
ਬਾਪੂਆਂ ਦੇ ਦਿਲਸ਼ਾਦ,
ਤੇ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ
ਬਾਬੇ ਨਾਨਕ ਦੀ ਵਿਚਾਰਧਾਰਾ
ਸਦਾ ਰਹੇ ਆਬਾਦ,
ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।”

Exit mobile version