The Khalas Tv Blog Punjab ਨਵਜੋਤ ਸਿੱਧੂ ਨੇ ਮੁੜ ਘੇਰੀ ਪੰਜਾਬ ਸਰਕਾਰ, ਪੜ੍ਹੋ ਹੁਣ ਕਿਹੜੀ ਵੀਡੀਓ ਕੀਤੀ ਸ਼ੇਅਰ
Punjab

ਨਵਜੋਤ ਸਿੱਧੂ ਨੇ ਮੁੜ ਘੇਰੀ ਪੰਜਾਬ ਸਰਕਾਰ, ਪੜ੍ਹੋ ਹੁਣ ਕਿਹੜੀ ਵੀਡੀਓ ਕੀਤੀ ਸ਼ੇਅਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਇੱਕ ਨਿੱਜੀ ਚੈਨਲ ਦੀ ਖਬਰ ਦੀ ਇੱਕ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਲੋਕਾਂ ਨਾਲ ਸਾਂਝਾ ਕਰਦਿਆਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ, ਅਫਸੋਸ ਹੈ, ਕਿ ਹਾਲੇ ਤੱਕ ਵੀ ਅਸੀਂ ਨਿਆਂ ਦੀ ਉਡੀਕ ਕਰ ਰਹੇ ਹਾਂ। ਸਾਨੂੰ ਨਿਆਂ ਨਹੀਂ ਮਿਲਿਆ। ਸਿੱਧੂ ਨੇ ਕਿਸ ਬਾਰੇ ਵੀਡੀਓ ਪਾਈ ਹੈ, ਉਹ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਨਵਜੋਤ ਸਿੰਘ ਸਿੱਧੂ ਸਾਲ 2018 ਵਿੱਚ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਪਿੰਡ ਪੰਜਗਰਾਈ ਖੁਰਦ ‘ਚ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ‘ਤੇ ਪੁਲਿਸ ਨੇ ਇਨ੍ਹਾਂ ਦੋਵਾਂ ਭਰਾਵਾਂ ‘ਤੇ ਤਸ਼ੱਦਦ ਢਾਹਿਆ ਸੀ। ਸਿੱਧੂ ਨੇ ਦੋਵਾਂ ਭਰਾਵਾਂ ਨੂੰ ਮਿਲ ਕੇ ਪੂਰੀ ਘਟਨਾ ਦੀ ਜਾਣਕਾਰੀ ਲਈ ਸੀ। ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਦੋਵਾਂ ਭਰਾਵਾਂ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ‘ਤੇ ਤਸ਼ੱਦਦ ਢਾਹਿਆ ਸੀ। ਸਿੱਧੂ ਨੇ ਸਰਕਾਰ ਅਤੇ ਪੁਲਿਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਭਰਾਵਾਂ ਨੂੰ ਅਗਵਾ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ‘ਤੇ ਥਰਡ ਡਿਗਰੀ ਟਾਰਚਰ ਕੀਤਾ ਗਿਆ। ਇਨ੍ਹਾਂ ਨੂੰ ਪੁਲਿਸ ਨੇ ਚਾਰ ਦਿਨ ਸੌਣ ਨਹੀਂ ਦਿੱਤਾ, ਮੂੰਹ ‘ਤੇ ਪਾਣੀ ਪਾਉਂਦੇ ਰਹੇ। ਇਹ ਤਾਂ ਉਹੀ ਗੱਲ ਹੋਈ ਕਿ ਕਰੇ ਕੋਈ ਤੇ ਭਰੇ ਕੋਈ।

Exit mobile version