ਬਿਊਰੋ ਰਿਪੋਰਟ (2 ਦਸੰਬਰ 2025): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰਾਜਨੀਤੀ ਵਿੱਚ ਨਵੇਂ ਅਤੇ ਪ੍ਰਤਿਭਾਸ਼ਾਲੀ ਚਿਹਰਿਆਂ ਨੂੰ ਲਿਆਉਣ ਲਈ ‘ਨੈਸ਼ਨਲ ਟੈਲੇਂਟ ਹੰਟ’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ ‘Rise • Speak • Represent’ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਸ ਰਾਹੀਂ ਬੁਲਾਰਿਆਂ, ਮੀਡੀਆ ਪੈਨਲਿਸਟਾਂ, ਰਿਸਰਚਰਾਂ ਅਤੇ ਕੋਆਰਡੀਨੇਟਰਾਂ ਦੀ ਅਗਲੀ ਪੀੜ੍ਹੀ ਦੀ ਸਮਰੱਥਾ ਅਤੇ ਪ੍ਰਤਿਭਾ ਦੀ ਭਾਲ ਕਰ ਰਹੀ ਹੈ। ਇਹ ਮੁਹਿੰਮ ਨੌਜਵਾਨਾਂ ਨੂੰ ਆਵਾਜ਼ ਉਠਾਉਣ ਅਤੇ ਭਵਿੱਖ ਨੂੰ ਦਿਸ਼ਾ ਦੇਣ ਦਾ ਮੌਕਾ ਦੇਵੇਗੀ।
ਇਸ ਅਭਿਆਨ ਦਾ ਹਿੱਸਾ ਬਣਨ ਲਈ, ਦਿੱਤੇ ਗਏ ਫਾਰਮ ਲਿੰਕ ਜਾਂ ਬਾਰ ਕੋਡ ਰਾਹੀਂ ਰਜਿਸਟਰ ਕਰ ਸਕਦੇ ਹੋ।https://t.co/H2ojd7EMsq pic.twitter.com/2It7ae1CXO
— Punjab Congress (@INCPunjab) December 2, 2025
ਮੁੱਖ ਸਮਾਂ-ਸੀਮਾ (Timeframe)
- 28 ਨਵੰਬਰ: ਅਰਜ਼ੀਆਂ ਭੇਜਣੀਆਂ ਸ਼ੁਰੂ
- 5 ਦਸੰਬਰ: ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ
- 6-9 ਦਸੰਬਰ: ਪ੍ਰਾਪਤ ਅਰਜ਼ੀਆਂ ਦੀ ਜਾਂਚ
- 10 ਦਸੰਬਰ: ਖੇਤਰੀ ਪੱਧਰ ’ਤੇ ਵਿਅਕਤੀਗਤ ਇੰਟਰਵਿਊ
- 14 ਦਸੰਬਰ: ਸੂਬਾ ਪੱਧਰ ’ਤੇ ਵਿਅਕਤੀਗਤ ਇੰਟਰਵਿਊ ਤੇ ਸਮੂਹਿਕ ਚਰਚਾ
ਚੋਣ ਦੇ ਮਾਪਦੰਡ (Criteria for Selection)
- ਕਾਂਗਰਸ ਦੇ ਸਿਧਾਂਤਾਂ ਅਤੇ ਵਿਚਾਰਧਾਰਾ ਪ੍ਰਤੀ ਪ੍ਰਤੀਬੱਧਤਾ
- ਸਪੱਸ਼ਟ ਸੋਚ ਤੇ ਤੇਜ਼ ਪ੍ਰਤੀਕਿਰਿਆ ਦੇਣ ਦੀ ਸਮਰੱਥਾ
- ਭਾਸ਼ਾ ’ਤੇ ਨਿਯੰਤਰਣ ਅਤੇ ਬਿਹਤਰ ਸੰਵਾਦ ਹੁਨਰ
- ਰਾਜਨੀਤਿਕ ਜਾਗਰੂਕਤਾ
- ਇਤਿਹਾਸ ਦੀ ਪੂਰੀ ਜਾਣਕਾਰੀ

