The Khalas Tv Blog India ਨੈਸ਼ਨਲ ਸ਼ੂਟਰ ਸਿੱਪੀ ਸਿੱਧੂ ਕ ਤਲ ਕਾਂ ਡ ‘ਚ 7 ਸਾਲ ਬਾਅਦ ਸੀਬੀਆਈ ਨੂੰ ਮਿਲੀ ਵੱਡੀ ਕਾਮਯਾਬੀ
India Punjab

ਨੈਸ਼ਨਲ ਸ਼ੂਟਰ ਸਿੱਪੀ ਸਿੱਧੂ ਕ ਤਲ ਕਾਂ ਡ ‘ਚ 7 ਸਾਲ ਬਾਅਦ ਸੀਬੀਆਈ ਨੂੰ ਮਿਲੀ ਵੱਡੀ ਕਾਮਯਾਬੀ

‘ਦ ਖ਼ਾਲਸ ਬਿਊਰੋ : ਸੀਬੀਆਈ ਨੇ ਕੌਮੀ ਪੱਧਰ ਦੇ ਸ਼ੂਟਰ ਅਤੇ ਵਕੀਲ ਸਿੱਪੀ ਸਿੱਧੂ ਦੇ ਕਤ ਲ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਦੀ ਧੀ ਨੂੰ ਗ੍ਰਿਫ਼ ਤਾਰ ਕਰ ਲਿਆ ਹੈ। ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਪੀ ਸਿੱਧੂ ਕਤਲ ਮਾਮਲੇ ‘ਚ CBI ਵਲੋਂ ਜੱਜ ਦੀ ਲੜਕੀ ਨੂੰ ਕਤਲ ਮਾਮਲੇ ‘ਚ Prime Suspect ਬਣਾਇਆ ਗਿਆ ਹੈ। ਦਰਅਸਲ ਚੰਡੀਗੜ੍ਹ ਦੇ ਸੈਕਟਰ 27 ‘ਚ 7 ਸਾਲ ਪਹਿਲਾਂ ਸਿੱਪੀ ਦਾ ਕਤ ਲ ਹੋਇਆ ਸੀ, ਪਰਿਵਾਰ ਵਲੋਂ ਇਨਸਾਫ਼ ਲੈਣ ਲਈ ਪ੍ਰੋਟੈਸਟ ਪਟੀਸ਼ਨ ਪਾਉਣ ਦਾ ਐਲਾਨ ਵੀ ਕੀਤਾ ਹੈ। ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਮੁਲ ਜ਼ਮ ਨੂੰ ਚੰਡੀਗੜ੍ਹ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਚਾਰ ਦਿਨ ਦੇ ਪੁ ਲਿਸ ਰਿ ਮਾਂਡ ’ਤੇ ਭੇਜ ਦਿੱਤਾ ਗਿਆ। ਗ੍ਰਿਫ ਤਾਰ ਮਹਿਲਾ ਦੀ ਪਛਾਣ ਕਲਿਆਣੀ ਸਿੰਘ ਵਜੋਂ ਹੋਈ ਹੈ। ਮੁਲ ਜ਼ਮ ਇੱਕ ਕਾਲਜ ਵਿੱਚ ਪ੍ਰੋਫੈਸਰ ਵੀ ਹੈ।

ਸੀਬੀਆਈ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ’ਤੇ 13 ਅਪਰੈਲ 2016 ਨੂੰ ਸਿੱਧੂ ਕਤ ਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਦਸੰਬਰ 2021 ਵਿੱਚ, ਸੀਬੀਆਈ ਨੇ ਚੰਡੀਗੜ੍ਹ ਵਿੱਚ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਾ ਤਲਾਂ ‘ਤੇ 5 ਲੱਖ ਤੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਲਾ ਸ਼ 20 ਸਤੰਬਰ 2015 ਦੀ ਰਾਤ ਨੂੰ ਕਰੀਬ 9 ਵਜੇ ਚੰਡੀਗੜ੍ਹ ਦੇ ਸੈਕਟਰ-27 ਸਥਿਤ ਪਾਰਕ ਵਿੱਚੋਂ ਮਿਲੀ ਸੀ। ਸੁਖਮਨਪ੍ਰੀਤ ਨੂੰ ਚਾਰ ਗੋ ਲੀਆਂ ਮਾ ਰੀਆਂ ਗਈਆਂ ਸਨ। ਚੰਡੀਗੜ੍ਹ ਪੁਲੀਸ ਮੁਲ ਜ਼ਮਾਂ ਨੂੰ ਗ੍ਰਿਫ਼ ਤਾਰ ਨਹੀਂ ਕਰ ਸਕੀ। ਪੁਲੀਸ ਵਿਭਾਗ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੀ ਬਣਾਈ ਸੀ। ਮਾਮਲੇ ਵਿੱਚ ਹਾਈ ਕੋਰਟ ਦੇ ਜੱਜ ਦੀ ਧੀ ਦੀ ਭੂਮਿਕਾ ਸ਼ੱਕੀ ਪਾਈ ਗਈ ਸੀ ਪਰ ਫਿਰ ਵੀ ਕਾ ਤਲਾਂ ਦੇ ਸੁਰਾਗ ਨਹੀਂ ਮਿਲ ਸਕੇ। ਇਸ ਤੋਂ ਬਾਅਦ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ। ਸੀਬੀਆਈ ਵੀ ਮੁਲ ਜ਼ਮਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋਈ।

ਸੀਬੀਆਈ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਛਾਪ ਕੇ ਕਿਹਾ ਸੀ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 20 ਸਤੰਬਰ 2015 ਦੀ ਰਾਤ ਨੂੰ ਇੱਕ ਔਰਤ ਮੌਕੇ ‘ਤੇ ਮੌਜੂਦ ਸੀ। ਔਰਤ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਆਉਣ ਅਤੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਵੀ ਸੂਚਿਤ ਕੀਤਾ ਗਿਆ ਹੈ। ਜੇਕਰ ਔਰਤ ਅੱਗੇ ਨਹੀਂ ਆਉਂਦੀ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਵੀ ਕਤਲ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਇਸ ਮਾਮਲੇ ਵਿੱਚ ਕੋਈ ਵੀ ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।

Exit mobile version