ਬਿਉਰੋ ਰਿਪੋਰਟ – ਨੈਸ਼ਨਲ ਜਿਓਗਾਫਿਕ ਚੈਨਲ (National geographic) ‘ਤੇ ਖਤਰਨਾਕ ਜਾਨਵਰਾਂ ਦੇ ਵਿਚਾਲੇ ਤੁਸੀਂ ਇਕ ਸ਼ਖਸ ਐਡਮ (ADAM) ਨੂੰ ਕਈ ਵਾਰ ਵੇਖਿਆ ਹੋਵੇਗਾ,ਉਸ ਦੇ ਹੌਸਲੇ ਦੀ ਤਾਰੀਫ ਵੀ ਕੀਤੀ ਹੋਵੇਗੀ। ਪਰ ਉਸ ਨੂੰ ਬ੍ਰਿਟੇਨ (BRITAIN) ਦੀ ਅਦਾਲਤ ਨੇ ਜਿਸ ਜੁਰਮ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਹੈ ਉਹ ਸੁਣ ਕੇ ਤੁਹਾਡੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ। ਬ੍ਰਿਟੇਨ ਦੇ ਐਡਮ ਨੇ 40 ਤੋਂ ਵੱਧ ਕੁੱਤਿਆਂ ਨਾਲ ਜ਼ਬਰਜਨਾਹ ਵਰਗਾ ਘਿਨੌਣਾ ਜੁਰਮ ਕੀਤਾ ਹੈ। ਐਡਮ ਪੇਸ਼ੇ ਤੋਂ ਇੱਕ ਜੂਲਾਲਿਸਟ ਹਨ ਅਤੇ ਮਗਰਮੱਛਾ ਦਾ ਮਾਹਿਰ ਮੰਨਿਆ ਜਾਂਦਾ ਹੈ।
ਐਡਮ ਨੇ ਆਪਣੇ ਖਿਲਾਫ ਲੱਗੇ 56 ਇਲਜ਼ਾਮਾਂ ਨੂੰ ਮੰਨਿਆ ਸੀ । ਨਾਰਦਨ ਟੈਰਿਟਰੀ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੇ ਦੌਰਾਨ ਪਤਾ ਚੱਲਿਆ ਕਿ ਐਡਮ ਨੇ ਜਾਨਵਰਾਂ ਦੇ ਜ਼ੁਲਮ ਦੇ ਕਈ ਵੀਡੀਓ ਵੀ ਬਣਾਏ । ਉਹ ਜਾਨਵਰਾਂ ਦੇ ਮਰਨ ਤੱਕ ਉਨ੍ਹਾਂ ਦੇ ਜ਼ੁਲਮ ਕਰਦਾ ਸੀ,ਫਿਰ ਵੀਡੀਓ ਨੂੰ ਫਰਜ਼ੀ ਨਾਂ ਨਾਲ ਇੰਟਰਨੈੱਟ ‘ਤੇ ਅਪਲੋਡ ਕਰਦਾ ਸੀ ।
ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਮੁਲਜ਼ਮ ਐਡਮ ਨੂੰ ਜਾਨਵਰ ਖਾਸ ਕਰਕੇ ਕੁੱਤਿਆਂ ਨਾਲ ਸਰੀਰਕ ਸਬੰਧ ਬਣਾਉਣ ਦੀ ਆਦਤ ਸੀ। ਉਹ 2014 ਤੋਂ ਉਹ ਕੁੱਤਿਆਂ ਦੇ ਨਾਲ ਅਜਿਹੀ ਹਰਕਤ ਕਰਦਾ ਸੀ।
ਕੇਸ ਦੀ ਸੁਣਵਾਈ ਦੇ ਦੌਰਾਨ ਜਸਟਿਸ ਮਾਇਕਲ ਗਰਾਂਟ ਨੇ ਮਾਮਲੇ ਦੀ ਸੰਜੀਦਗੀ ਨੂੰ ਵੇਖ ਦੇ ਹੋਏ ਕੋਰਟ ਵਿੱਚ ਮੌਜੂਦ ਮੈਂਬਰਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੂੰ ਬਾਹਰ ਜਾਣ ਦੇ ਆਦੇਸ਼ ਦਿੱਤੇ ।
BBC ਅਤੇ ਨੈਸ਼ਨਲ ਜਿਯੋਗਰਾਫਿਕ ਲਈ ਕੰਮ ਕੀਤਾ
53 ਸਾਲ ਦੇ ਐਡਮ ਬ੍ਰਿਟੇਨ ਦਾ ਜਨਮ ਵੈਸਟ ਸ਼ਾਰਕਸ਼ਾਇਰ ਵਿੱਚ ਹੋਇਆ ਸੀ,ਉਹ ਪੇਸ਼ੇ ਤੋਂ ਜੀਵ ਵਿਗਿਆਨੀ ਸੀ ਜਿਸ ਨੇ BBC ਅਤੇ ਨੈਸ਼ਨਲ ਜਿਯੋਗਰਾਫਿਕ ਦੇ ਨਾਲ ਪ੍ਰੋਡਕਸ਼ਨ ਵਿੱਚ ਕੰਮ ਕੀਤਾ ਐਡਮ 20 ਸਾਲ ਪਹਿਲੇ ਬ੍ਰਿਟੇਨ ਛੱਡ ਕੇ ਆਸਟ੍ਰੇਲੀਆ ਸ਼ਿਫਟ ਹੋ ਗਿਆ ਸੀ।
ਮੁਲਜ਼ਮ ਐਡਮ ਕੁੱਤਿਆਂ ਤੱਕ ਪਹੁੰਚਣ ਲਈ ਇਕ ਆਨਲਾਈਨ ਮਾਰਕਿਟ ਪਲੇਟਫਾਰਮ ਦੀ ਵਰਤੋਂ ਕਰਦਾ ਸੀ । ਇਸ ਪਲੇਟਫਾਰਮ ਦੇ ਜ਼ਰੀਏ ਉਹ ਡਾਵਿਨ ਖੇਤਰ ਵਿੱਚ ਕੁੱਤਿਆਂ ਦੇ ਮਾਲਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ । ਉਸ ਦੇ ਨਾਲ ਉਹ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਆਪਣੇ ਕੰਮ ਜਾਂ ਦੂਜੀ ਵਜ੍ਹਾ ਨਾਲ ਕੁੱਤਿਆਂ ਦੇ ਲ਼ਈ ਨਵੇਂ ਘਰ ਦੀ ਤਲਾਸ਼ ਕਰਦੇ ਸਨ। ਜਦੋਂ ਲੋਕ ਉਸ ਨੂੰ ਆਪਣੇ ਕੁੱਤੇ ਬਾਰੇ ਪੁੱਛ ਦੇ ਸਨ ਤਾਂ ਉਹ ਕਹਿੰਦਾ ਸੀ ਕਿ ਕੁੱਤਾ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਮਾਲਿਕਾਂ ਨੂੰ ਕੁੱਤਿਆਂ ਦੀ ਪੁਰਾਣੀਆਂ ਫੋਟੋਆਂ ਭੇਜ ਦਿੰਦਾ ਸੀ ।