The Khalas Tv Blog India ਪੁਲਿਸ ਨੇ ਚੌੜਾ ‘ਤੇ ਕੀਤਾ ਨਵਾਂ ਵੱਡਾ ਖੁਲਾਸਾ ! ਮਜੀਠੀਆ ਦਾ ਦਾਅਵਾ ਸੱਚ ਸਾਬਿਤ ! ਨਰਾਇਣ ਸਿੰਘ ਦੇ ਵਕੀਲ ਨੇ ਮੰਗਿਆ ਇਹ ਸਬੂਤ
India Punjab

ਪੁਲਿਸ ਨੇ ਚੌੜਾ ‘ਤੇ ਕੀਤਾ ਨਵਾਂ ਵੱਡਾ ਖੁਲਾਸਾ ! ਮਜੀਠੀਆ ਦਾ ਦਾਅਵਾ ਸੱਚ ਸਾਬਿਤ ! ਨਰਾਇਣ ਸਿੰਘ ਦੇ ਵਕੀਲ ਨੇ ਮੰਗਿਆ ਇਹ ਸਬੂਤ

ਬਿਉਰੋ ਰਿਪੋਰਟ : ਸੁਖਬੀਰ ਸਿੰਘ ਬਾਦਲ (SUKHBIR SINGH BADAL) ‘ਤੇ ਸ੍ਰੀ ਦਰਬਾਰ ਸਾਹਿਬ ਵਿੱਚ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ (Narayan singh chaura) ਦਾ ਮੁੜ ਤੋਂ ਰਿਮਾਂਡ ਵਧਾ ਦਿੱਤਾ ਗਿਆ ਹੈ । ਅੰਮ੍ਰਿਤਸਰ ਪੁਲਿਸ ਨੇ ਨਰਾਇਣ ਸਿੰਘ ਚੌੜਾ ਦਾ ਤਿੰਨ ਦੀ ਰਿਮਾਂਡ ਖਤਮ ਹੋਣ ਤੋਂ ਮਗਰੋਂ ਉਨ੍ਹਾਂ ਨੂੰ ਮੁੜ ਤੋਂ ਪੇਸ਼ ਕੀਤਾ ਗਿਆ । ਪੁਲਿਸ ਨੇ ਅਦਾਲਤ ਤੋਂ 5 ਦਿਨ ਦਾ ਰਿਮਾਂਡ ਮੰਗਿਆ ਪਰ ਕੋਰਟ ਨੇ ਸਿਰਫ 2 ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ ।

ਨਰਾਇਣ ਸਿੰਘ ਚੌੜਾ ਦੇ ਵਕੀਲ ਨੇ ਦੱਸਿਆ ਕਿ 2 ਅਤੇ 4 ਦਸੰਬਰ ਦੀ ਸੀਸੀਟੀਵੀ ਫੁਟੇਜ ਹੁਣ ਤੱਕ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਫੁਟੇਜ ਮੁਹੱਇਆ ਕਰਵਾਉਣ ਦੀ ਅਪੀਲ ਕੀਤੀ ਗਈ । ਵਕੀਲ ਦਾ ਕਹਿਣਾ ਸੀ ਕਿ ਇਹ ਮਾਮਲਾ SGPC ਦੀ ਜਾਂਚ ਟੀਮ ਨਾਲ ਸਬੰਧਤ ਹੈ ਅਤੇ ਨਰਾਇਣ ਸਿੰਘ ਚੌੜਾ ਦਾ ਇਸ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ।

ਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਦੇ ਕੋਲੋ ਬਰਾਮਦ ਹੋਈ ਪਿਸਤੌਲ ਪਹਿਲਾਂ ਹੀ ਜ਼ਬਤ ਕਰ ਲਈ ਗਈ ਹੈ । ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਧਰਮ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ । ਪੁਲਿਸ ਨੇ ਅਦਾਲਤ ਤੋਂ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਤਾਂਕੀ ਜਾਂਚ ਅੱਗੇ ਵਧਾਈ ਜਾ ਸਕੇ । ਅਦਾਲਤ ਨੇ 2 ਦਿਨ ਦੀ ਰਿਮਾਂਡ ਦਿੱਤੀ ਹੈ।

ਪੁਲਿਸ ਹੁਣ ਚੋੜਾ ਨੂੰ 16 ਦਸੰਬਰ ਮੁੜ ਤੋਂ ਅਦਾਲਤ ਵਿੱਚ ਪੇਸ਼ ਕਰੇਗੀ । SP ਨੇ ਦੱਸਿਆ ਕਿ ਜਾਂਚ ਹੁਣ ਵੀ ਜਾਰੀ ਹੈ । ਬਿਕਰਮ ਸਿੰਘ ਮਜੀਠੀਆ ਨੇ ਲਗਾਤਾਰ ਪੁਲਿਸ ਦੀ ਜਾਂਚ ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਪੰਜਾਬ ਪੁਲਿਸ ਦੀ ਨਲਾਇਕੀ ਦੀ ਵਜ੍ਹਾ ਕਰਕੇ ਹੋਇਆ ।

Exit mobile version