The Khalas Tv Blog Punjab ਨੰਗਲ ਦੀ ਫੈਕਟਰੀ ‘ਚ ਗੈਸ ਲੀਕ ! ਛੋਟੇ ਬੱਚਿਆਂ ਅਤੇ ਲੋਕਾਂ ਦਾ ਹੋਇਆ ਬੁਰਾ ਹਾਲ ! ਹਸਪਤਾਲ ਭਰਤੀ ! ਸਿੱਖਿਆ ਮੰਤਰੀ ਨੇ ਦਾ ਆਇਆ ਵੱਡਾ ਬਿਆਨ
Punjab

ਨੰਗਲ ਦੀ ਫੈਕਟਰੀ ‘ਚ ਗੈਸ ਲੀਕ ! ਛੋਟੇ ਬੱਚਿਆਂ ਅਤੇ ਲੋਕਾਂ ਦਾ ਹੋਇਆ ਬੁਰਾ ਹਾਲ ! ਹਸਪਤਾਲ ਭਰਤੀ ! ਸਿੱਖਿਆ ਮੰਤਰੀ ਨੇ ਦਾ ਆਇਆ ਵੱਡਾ ਬਿਆਨ

ਬਿਊਰੋ ਰਿਪੋਰਟ : ਪੰਜਾਬ ਅਤੇ ਹਿਮਾਚਲ ਦੇ ਬਾਰਡਰ ‘ਤੇ ਸਥਿਤ ਨੰਗਰ ਸ਼ਹਿਰ ਵਿੱਚ ਗੈਸ ਲੀਕ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ । PACL ਫੈਕਟਰੀ ਤੋਂ ਗੈਸ ਲੀਕ ਹੋਈ ਜਿਸ ਦੀ ਵਜ੍ਹਾ ਕਰਕੇ ਨਾਲ ਦੇ ਸਕੂਲ ਦੇ ਬੱਚੇ ਅਤੇ ਕੁਝ ਲੋਕਾਂ ਦੇ ਗਲੇ ਅਤੇ ਸਿਰ ਵਿੱਚ ਦਰਦ ਸ਼ੁਰੂ ਹੋ ਗਿਆ, ਜਿੰਨਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੰਨਾਂ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ ਆ ਰਹੀ ਸੀ ਉੁਨ੍ਹਾਂ ਨੂੰ ਆਕਸੀਜ਼ਨ ਦਿੱਤੀ ਗਈ ਹੈ । ਸਕੂਲੀ ਬੱਚਿਆਂ ਨੇ ਦੱਸਿਆ ਕਿ ਅਚਾਨਕ ਹੀ ਉਨ੍ਹਾਂ ਨੂੰ ਕਿਸੇ ਗੈਸ ਦੀ ਬਦਬੂ ਮਹਿਸੂਸ ਹੋਈ ਅਤੇ ਫਿਰ ਚੱਕਰ ਆਉਣ ਲੱਗੇ ਫਿਰ ਸਿਰ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ ਹੋਈ । ਤਕਰੀਬਨ 15 ਤੋਂ 20 ਬੱਚਿਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਉਧਰ ਬੱਚਿਆਂ ਨੂੰ ਮਿਲਣ ਦੇ ਲਈ ਸਿੱਖਿਆ ਮੰਤਰੀ ਅਤੇ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਵੀ ਪਹੁੰਚੇ ।

ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੌਕੇ ‘ਤੇ ਪਹੁੰਚੇ,ਉਨ੍ਹਾਂ ਨੇ ਪਹਿਲਾਂ ਨਾਲ ਦੀਆਂ ਫੈਕਟਰੀਆਂ NFL,PACL ਦਾ ਦੌਰਾ ਕੀਤਾ,ਫਿਰ ਉਹ ਨੰਗਲ ਦੇ ਸਿਵਲ ਹਸਪਤਾਲ ਪਹੁੰਚੇ ਜਿੱਥੇ 20 ਦੇ ਕਰੀਬ ਬੱਚੇ ਦਾਖਲ ਸਨ, ਇੱਕ ਬੱਚੇ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਉਸ ਨੂੰ PGI ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਬੱਚਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ । ਬੈਂਸ ਨੇ ਦੱਸਿਆ ਪਟਿਆਲਾ ਤੋਂ ਸਪੈਸ਼ਲ ਟੀਮ ਇਸ ਦੀ ਜਾਂਚ ਕਰੇਗੀ ਕਿ ਕਿਹੜੀ ਗੈਸ ਸੀ ਅਤੇ ਕਿਵੇਂ ਲੀਕ ਹੋਈ ? ਉਨ੍ਹਾਂ ਕਿਹਾ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ । ਹਰਜੋਤ ਬੈਂਸ ਸਕੂਲ ਵਿੱਚ ਵੀ ਪਹੁੰਚੇ ਜਿੱਥੇ ਦੇ ਬੱਚੇ ਗੈਸ ਦੀ ਵਜ੍ਹਾ ਕਰਕੇ ਪ੍ਰਭਾਵਿਤ ਹੋਏ ਸਨ,ਉਨ੍ਹਾਂ ਨੇ ਬੱਚਿਆਂ ਅਤੇ ਅਧਿਆਪਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਕਿਹਾ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ,ਬੱਚਿਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ ।

ਸ੍ਰੀ ਗੁਰੂ ਰਾਮਦਾਸ ਸਰਾਂ ‘ਚ ਤਿਆਰ ਹੋਏ ਸੀ I ED ! ਮਕਸਦ ਵੀ ਆਇਆ ਸਾਹਮਣੇ ! SGPC ਨੇ ਫੜੇ ਮੁਲਜ਼ਮ, DGP ਨੇ ਕੀਤਾ ਧੰਨਵਾਦ

 

 

Exit mobile version