The Khalas Tv Blog Poetry ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਸਦਮਾ, ਪਤੀ ਦਾ ਹੋਇਆ ਦੇਹਾਂਤ
Poetry

ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਸਦਮਾ, ਪਤੀ ਦਾ ਹੋਇਆ ਦੇਹਾਂਤ

ਹਲਕਾ ਨਕੋਦਰ (Nakodar) ਤੋਂ ਵਿਧਾਇਕ ਇੰਦਰਜੀਤ ਕੌਰ ਮਾਨ (Inderjit kaur Maan) ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦੀ ਬੀਤੀ ਰਾਤ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ। ਸ਼ਰਨਜੀਤ ਸਿੰਘ ਮਾਨ ਆਪਣੇ ਘਰ ਵਿੱਚ ਹੀ ਮੌਜੂਦ ਸਨ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦਾ ਅੱਜ ਸ਼ਾਮ ਪੰਜ ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।

ਦੱਸ ਦੇਈਏ ਕਿ ਇੰਦਰਜੀਤ ਕੌਰ ਮਾਨ ਨਕੋਦਰ ਤੋਂ ਵਿਧਾਇਕ ਹਨ। ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੀ ਇਸ ਜਿੱਤ ਵਿੱਚ ਪਤੀ ਸ਼ਰਨਜੀਤ ਸਿੰਘ ਮਾਨ ਨੇ ਵੱਡੀ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ –  ਅਕਾਲ ਤਖ਼ਤ ਸਾਹਿਬ ਦਾ ਯੋਗੀ ਸਰਕਾਰ ਨੂੰ ਅਲਟੀਮੇਟਮ, ਯੂਪੀ ‘ਚ ਗ੍ਰੰਥੀ ਦੀ ਧੀ ਨਾਲ ਬਲਾਤਕਾਰ, ਜਥੇਦਾਰ ਨੇ ਕਿਹਾ- ਇੱਕ ਹਫ਼ਤੇ ਵਿੱਚ ਕਾਰਵਾਈ ਹੋਵੇ

 

Exit mobile version