‘ਦ ਖ਼ਾਲਸ ਬਿਊਰੋ :- ਬੰਗਾ ਦੇ ਪਿੰਡ ਜੀਂਦੋਵਾਲ ਵਿੱਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਮਹਾਨ ਨਗਰ ਕੀਰਤਨ ਕੱਢਿਆ ਗਿਆ।
ਇਹ ਨਗਰ ਕੀਰਤਨ ਦੁਪਹਿਰ 3:30 ਵਜੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਆਰੰਭ ਹੋ ਕੇ ਜੀਂਦੋਵਾਲ, ਪੈਟਰੋਲ ਪੰਪ, ਗੁਰਦੁਆਰਾ ਚਰਨ ਕੰਵਲ ਰੋਡ, ਰੇਲਵੇ ਰੋਡ, ਗੁਰੂ ਤੇਗ ਬਹਾਦਰ ਗੇਟ, ਬੱਸ ਅੱਡਾ, ਕਮੇਟੀ ਘਰ, ਅਜ਼ਾਦ ਚੌਂਕ ਅਤੇ ਗੜ੍ਹਸ਼ੰਕਰ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸਮਾਪਤ ਹੋਇਆ।
ਨਗਰ ਕੀਰਤਨ ਵਿੱਚ ਛੋਟੇ-ਛੋਟੇ ਬੱਚਿਆਂ ਵੱਲੋਂ ਹੱਥਾਂ ਵਿੱਚ ਕੇਸਰੀ ਝੰਡੇ ਫੜ੍ਹ ਕੇ ਹਿੱਸਾ ਲਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅੱਗੇ ਨਗਾਰਾ, ਉਸ ਤੋਂ ਬਾਅਦ ਬੈਂਡ-ਵਾਜੇ ਵਾਲੇ ਅਤੇ ਫਿਰ ਪੰਜ ਪਿਆਰਿਆਂ ਵੱਲੋਂ ਸਵਾਗਤ ਕੀਤਾ ਗਿਆ।
ਗੁਰੂ ਸਾਹਿਬ ਦੀ ਪਾਲਕੀ ਨੂੰ ਫੁੱਲਾਂ ਨਾਲ ਬਹੁਤ ਵਧੀਆਂ ਢੰਗ ਦੇ ਨਾਲ ਸਜਾਇਆ ਗਿਆ ਸੀ। ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ।