The Khalas Tv Blog Punjab ਮੂਸੇਵਾਲਾ ਕ ਤਲ ਕਾਂ ਡ : ਖਹਿਰਾ ਦਾ CM ਮਾਨ ਨੂੰ ਨਹੋਰਾ, ਆਪਣੇ ਸਿਰ ਜ਼ਿੰਮੇਵਾਰੀ ਲੈਣ ਦੀ ਚੁ ਣੌਤੀ
Punjab

ਮੂਸੇਵਾਲਾ ਕ ਤਲ ਕਾਂ ਡ : ਖਹਿਰਾ ਦਾ CM ਮਾਨ ਨੂੰ ਨਹੋਰਾ, ਆਪਣੇ ਸਿਰ ਜ਼ਿੰਮੇਵਾਰੀ ਲੈਣ ਦੀ ਚੁ ਣੌਤੀ

‘ਦ ਖ਼ਾਲਸ ਬਿਊਰੋ : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਮਾਨਸਾ ਪਹੁੰਚ ਰਹੇ ਹਨ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੂਸੇਵਾਲਾ ਦਾ ਕੱਲ੍ਹ ਦਿਨ ਦਿਨ ਦਿਹਾੜੇ ਹੀ ਬਹੁਤ ਹੀ ਦੁੱਖਦਾਈ, ਵਹਿਸ਼ੀਆਨਾ ਅਤੇ ਕਾਇਰਾਨਾ ਕ ਤਲ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਇਕੱਲੇ ਸਰੀਰ ਵਿੱਚੋਂ ਹੀ 30 ਗੋ ਲੀਆਂ ਮਾ ਰੀਆਂ ਗਈਆਂ ਸਨ। ਇਸ ਤੋਂ ਇਹੀ ਸਿੱਧ ਹੋਇਆ ਹੈ ਕਿ ਮੂਸੇਵਾਲਾ ਦੇ ਕਾ ਤਲ ਕਿੰਨੇ ਨਿਡਰ ਹਨ, ਉਨ੍ਹਾਂ ਨੂੰ ਕਾਨੂੰਨ ਨਾਂ ਤੋਂ ਕੋਈ ਡਰ ਨਹੀਂ ਹੈ।

ਸਿੱਧੂ ਮੂਸੇ ਵਾਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਨਿਸ਼ਾਨਾ ਕੱਸਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਾਰਿਆਂ ਦੀ ਸਿਕਿਓਰਿਟੀ ਵਾਪਸ ਲੈਣ ਦਾ ਜੋ ਚਾਅ ਚੜਿਆ ਹੋਇਆ ਸੀ, ਸੋਸ਼ਲ ਮੀਡੀਆ ਉੱਤੇ ਬੱਲੇ-ਬੱਲੇ ਕਰਵਾਉਣ ਦੇ ਚੱਕਰ ਵਿੱਚ ਸਾਡਾ ਹੋਣਹਾਰ ਨੌਜਵਾਨ ਜਿਸਦਾ ਸਾਰੀ ਦੁਨੀਆ ਉੱਤੇ ਪ੍ਰਭਾਵ ਸੀ, ਕਰੋੜਾਂ ਲੋਕ ਉਸਦੇ ਫੋਲੋਅਰਜ਼ ਸਨ, ਉਹ ਗਵਾ ਦਿੱਤਾ। ਇਹ ਗੱਲ ਸੁਭਾਵਿਕ ਹੈ ਕਿ ਜਿਸਦੇ ਕਰੋੜਾਂ ਫੋਲੋਅਰਜ਼ ਹੋਣ, ਉਸਦੇ ਦੁਸ਼ ਮਣ ਵੀ ਹੁੰਦੇ ਹਨ। ਮੂਸੇਵਾਲਾ ਇੰਟਰਨੈਸ਼ਨਲ ਗਾਇਕ ਸੀ ਅਤੇ ਉਹ ਆਪਣੇ ਗਾਣਿਆਂ ਦੇ ਨਿਚੋੜ ਰਾਹੀਂ ਮੌਜੂਦਾ ਸਥਿਤੀ ਨੂੰ ਬਿਆਨ ਕਰ ਦਿੰਦਾ ਸੀ।

ਖਹਿਰਾ ਨੇ ਸਿੱਧੂ ਮੂਸੇਵਾਲਾ ਦੇ ਕਤ ਲ ਨੂੰ ਸਿਆਸੀ ਕ ਤਲ ਕਰਾਰ ਦਿੱਤਾ ਹੈ। ਕਤ ਲ ਭਾਵੇਂ ਕਿਸੇ ਨੇ ਵੀ ਕੀਤਾ, ਪਰ ਇਹਦੇ ਪਿੱਛੇ ਸਾਜਿਸ਼ ਸਿਆਸੀ ਨਜ਼ਰ ਆਈ ਹੈ। ਖਹਿਰਾ ਨੇ ਪੰਜਾਬ ਪੁਲਿਸ ਉੱਤੇ ਨਿ ਸ਼ਾਨਾ ਕੱਸਦਿਆਂ ਕਿਹਾ ਕਿ ਪੁਲਿਸ ਵੱਲੋਂ ਕਿੰਨੀ ਮੂਰਖਤਾ ਭਰੀ ਦਲੀਲ (Silly Argument) ਦਿੱਤਾ ਜਾ ਰਿਹਾ ਹੈ ਕਿ ਮੂਸੇਵਾਲਾ ਬੁਲੇਟ ਪਰੂਫ਼ ਗੱਡੀ ਉੱਤੇ ਜਾ ਰਿਹਾ ਸੀ। ਇਸਦਾ ਮਤਲਬ ਇਹ ਹੋਇਆ ਕਿ ਜਦੋਂ ਤੱਕ ਮੂਸੇਵਾਲਾ ਬੁਲੇਟ ਪਰੂਫ਼ ਗੱਡੀ ਵਿੱਚ ਹੈ, ਉਦੋਂ ਤੱਕ ਉਹ ਸੇਫ਼ ਹੈ, ਪਰ ਜਦੋਂ ਹੀ ਉਹ ਗੱਡੀ ਵਿੱਚੋਂ ਨਿਕਲੇਗਾ, ਉਸਨੂੰ ਮਾ ਰ ਦਿੱਤਾ ਜਾਵੇਗਾ। ਖਹਿਰਾ ਨੇ ਮੁੱਖ ਮੰਤਰੀ ਮਾਨ ਤੋਂ ਮੰਗ ਕੀਤੀ ਕਿ ਉਹ ਪਹਿਲਾਂ ਕਿਸੇ ਹੋਰ ਪੁਲਿਸ ਅਫ਼ਸਰ ਨੂੰ ਸਸਪੈਂਡ ਕਰਨ, ਉਸ ਤੋਂ ਪਹਿਲਾਂ ਖੁਦ ਨੂੰ ਸਸਪੈਂਡ ਕਰਨ ਜੇ ਉਨ੍ਹਾਂ ਵਿੱਚ ਹਿੰਮਤ ਹੈ ਅਤੇ ਉਨ੍ਹਾਂ ਨੂੰ ਕਤ ਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ। ਮੁੱਖ ਮੰਤਰੀ ਨੂੰ ਇਹ ਕਬੂਲਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਅੱਧੀ ਨਾਕਾਮਯਾਬੀ (Failure) ਹੈ।

ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ

ਖਹਿਰਾ ਨੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਜਰੀਵਾਲ ਨੂੰ ਸੁਰੱਖਿਆ ਲਈ 90 ਕਮਾਂਡੋ ਦਿੱਲੀ ਭੇਜੇ ਗਏ ਹਨ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਭੈਣ ਨੂੰ ਸਿਕਿਓਰਿਟੀ ਕਿਉਂ ਦਿੱਤੀ ਹੈ। ਸਿੱਧੂ ਮੂਸੇਵਾਲਾ ਕੋਲ ਇੱਕ ਵੀ ਬੰਦਾ ਚੱਜ ਦਾ ਨਹੀਂ ਸੀ। ਖਹਿਰਾ ਨੇ ਵੱਖ ਵੱਖ ਲੋਕਾਂ ਨੂੰ ਦਿੱਤੀ ਗਈ ਨਾਜਾਇਜ਼ ਸੁਰੱਖਿਆ ਉੱਤੇ ਸਵਾਲ ਉਠਾਏ। ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਨਹੋਰਾ ਮਾਰਦਿਆਂ ਕਿਹਾ ਕਿ ਇਹ ਖੁਦ ਤਾਂ ਆਮ ਆਦਮੀ ਹਨ, ਇਨ੍ਹਾਂ ਨੂੰ ਸਿਕਿਓਰਿਟੀ ਦੀ ਲੋੜ ਹੈ, ਸਿੱਧੂ ਮੂਸੇਵਾਲਾ ਤਾਂ ਖਾਸ ਆਦਮੀ ਸੀ, ਉਸਨੂੰ ਸਿਕਿਓਰਿਟੀ ਦੀ ਕੀ ਲੋੜ ਸੀ। ਖਹਿਰਾ ਨੇ ਕਿਹਾ ਕਿ ਅਮਨ ਕਾਨੂੰਨ ਸ਼ਾਂਤੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ। ਖਹਿਰਾ ਨੇ ਪਰਮਾਤਮਾ ਅੱਗੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

Exit mobile version