The Khalas Tv Blog International ਕੈਨੇਡਾ ਵਿਚ ਪੰਜਾਬਣ ਕੁੜੀ ਦਾ ਕਤ ਲ,ਨਸਲੀ ਹਮ ਲੇ ਦੀ ਸ਼ੰਕਾ
International

ਕੈਨੇਡਾ ਵਿਚ ਪੰਜਾਬਣ ਕੁੜੀ ਦਾ ਕਤ ਲ,ਨਸਲੀ ਹਮ ਲੇ ਦੀ ਸ਼ੰਕਾ

ਦ ਖ਼ਾਲਸ ਬਿਊਰੋ :ਕੈਨੇਡਾ ਦੇ ਬ੍ਰਿਟਿਸ਼ ਕੋਲੰਬਿਆ ਪ੍ਰਾਂਤ ਦੇ ਸ਼ਹਿਰ ਕਲੋਨਾ ਵਿਚ ਇੱਕ ਪੰਜਾਬਣ ਕੁੜੀ ਦਾ ਕਤ ਲ ਹੋਣ ਦੀ ਗੱਲ ਸਾਹਮਣੇ ਆਈ ਹੈ। 24 ਸਾਲਾ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਇੱਕ ਸੁਰੱ ਖਿਆ ਗਾਰਡ ਵਜੋਂ ਨੌਕਰੀ ਕਰ ਰਹੀ ਸੀ ।ਘਟਨਾ ਵੇਲੇ ਰਾਤ ਦੀ ਸ਼ਿਫਟ ਸਮੇਂ ਡਿਊਟੀ ਦੇ ਰਹੀ ਸੀ ਜਦੋਂ ਉਸ ਉਪਰ ਘਾਤ ਕ ਹਮ ਲਾ ਕੀਤਾ ਗਿਆ,ਜੋ ਕਿ ਜਾਨ ਲੇਵਾ ਸਾਬਿਤ ਹੋਇਆ ਤੇ ਜਿਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਸੋਗ ਪਾਇਆ ਜਾ ਰਿਹਾ ਹੈ
ਉਸ ਨੂੰ ਹਾਲੇ 3 ਮਹੀਲੇ ਪਹਿਲਾਂ ਪੀ ਆਰ ਮਿਲੀ ਸੀ।ਉਸ ਦਾ ਇਕਲੋਤਾ ਭਰਾ ਅਮਰੀਕਾ ਵਿੱਚ ਸੈਟਲ ਹੈ।
ਓਕਾਨਾਗਨ ਸਿੱਖ ਟੈਂਪਲ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਪਤਾਰਾ ਨੇ ਦੱਸਿਆ ਕਿ 24 ਸਾਲਾ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਸ਼ਨੀਵਾਰ ਨੂੰ ਹੋਏ ਹਮ ਲੇ ਦਾ ਸ਼ਿਕਾਰ ਹੋਈ ਸੀ। ਪਾਤਰਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਹ ਓਕਾਨਾਗਨ ਕਾਲਜ ਦੀ ਵਿਦਿਆਰਥਣ ਸੀ ਅਤੇ ਹਾਲ ਹੀ ਵਿੱਚ ਉਸ ਨੂੰ ਆਪਣਾ ਪੀ.ਆਰ. ਕਾਰਡ ਮਿਲਿਆ ਸੀ। ਪਾਤਰਾ ਨੇ ਦਸਿਆ ਕਿ ਮ੍ਰਿਤਕਾ ਦੇ ਮਾਪਿਆਂ ਨੇ ਮਾਰਚ ਵਿੱਚ ਕੈਨੇਡਾ ਆਉਣਾ ਸੀ ਪਰ ਉਹ ਬੇਟੀ ਦੀ ਮੌ ਤ ਦੀ ਖਬਰ ਮਿਲਦੇ ਹੀ ਰਵਾਨਾ ਹੋ ਗਏ ਹਨ ।

Exit mobile version