The Khalas Tv Blog Punjab NGT ਦੇ ਜੁਰਮਾਨੇ ਤੋਂ ਬਾਅਦ ਲੁਧਿਆਣਾ ‘ਚ ਨਗਰ ਪ੍ਰਸ਼ਾਸਨ ਜਾਗਿਆ: 1 ਹਫਤੇ ‘ਚ ਕੂੜੇ ਦੇ ਨਿਪਟਾਰੇ ਲਈ 2 ਟੈਂਡਰ ਜਾਰੀ
Punjab

NGT ਦੇ ਜੁਰਮਾਨੇ ਤੋਂ ਬਾਅਦ ਲੁਧਿਆਣਾ ‘ਚ ਨਗਰ ਪ੍ਰਸ਼ਾਸਨ ਜਾਗਿਆ: 1 ਹਫਤੇ ‘ਚ ਕੂੜੇ ਦੇ ਨਿਪਟਾਰੇ ਲਈ 2 ਟੈਂਡਰ ਜਾਰੀ

ਮੁਹਾਲੀ : ਐਨਜੀਟੀ ਨੇ ਪੰਜਾਬ ਸਰਕਾਰ ਨੂੰ ਸਮੇਂ ਸਿਰ ਕੂੜੇ ਦਾ ਨਿਪਟਾਰਾ ਨਾ ਕਰਨ ‘ਤੇ 1026 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਵੀ ਹਰਕਤ ਵਿੱਚ ਆ ਗਿਆ ਹੈ। ਅਧਿਕਾਰੀ ਹੁਣ ਪੁਰਾਣੇ ਕੂੜੇ ਦਾ ਨਿਪਟਾਰਾ ਕਰਨ ਵਿੱਚ ਰੁੱਝੇ ਹੋਏ ਹਨ। ਨਿਗਮ ਪ੍ਰਸ਼ਾਸਨ ਨੇ ਹੁਣ 1 ਹਫਤੇ ‘ਚ 2 ਟੈਂਡਰ ਜਾਰੀ ਕੀਤੇ ਹਨ। ਹੁਣ ਫਸੇ ਕੂੜੇ ਨੂੰ ਹਟਾਉਣ ਲਈ ਤੀਜੇ ਟੈਂਡਰ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

ਨਿਗਮ ਨੇ 22.44 ਮੀਟ੍ਰਿਕ ਟਨ ਕੂੜੇ ਦੇ ਨਿਪਟਾਰੇ ਲਈ ਦੋ ਵੱਡੇ ਟੈਂਡਰ ਜਾਰੀ ਕੀਤੇ ਹਨ। ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਅਧਿਕਾਰੀਆਂ ਨਾਲ ਤਾਜਪੁਰ ਸਥਿਤ ਕੂੜਾ ਡੰਪ ਦਾ ਮੁਆਇਨਾ ਵੀ ਕੀਤਾ। NGT ਨੇ ਪੰਜਾਬ ਸਰਕਾਰ ‘ਤੇ ਪੁਰਾਣੇ ਕੂੜੇ ਦਾ ਨਿਪਟਾਰਾ ਨਾ ਕਰਨ ਅਤੇ ਸੀਵਰੇਜ ਦੇ ਪਾਣੀ ਨੂੰ ਪੂਰੀ ਤਰ੍ਹਾਂ ਟਰੀਟ ਨਾ ਕਰਨ ‘ਤੇ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।2.82 ਲੱਖ ਟਨ ਪੁਰਾਣੇ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ

ਜੈਨਪੁਰ ਸਥਿਤ ਬੰਦ ਪਏ ਕੂੜਾ ਡੰਪ ਲਈ ਨਿਗਮ ਨੇ ਟੈਂਡਰ ਜਾਰੀ ਕੀਤਾ ਸੀ। ਕਰੀਬ 2.82 ਲੱਖ ਟਨ ਪੁਰਾਣੇ ਕੂੜੇ ਦੇ ਨਿਪਟਾਰੇ ਲਈ 11 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਤੋਂ ਤੁਰੰਤ ਬਾਅਦ ਨਿਗਮ ਨੇ ਤਾਜਪੁਰ ਰੋਡ ’ਤੇ ਸਥਿਤ ਮੁੱਖ ਕੂੜਾ ਡੰਪ ਤੋਂ 19.62 ਲੱਖ ਟਨ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਹੈ।

ਸਵੱਛ ਭਾਰਤ ਮਿਸ਼ਨ ‘ਤੇ 100 ਕਰੋੜ ਰੁਪਏ ਖਰਚ ਕੀਤੇ ਜਾਣਗੇ

ਇਸ ਵਿੱਚ ਨਿਗਮ ਵੱਲੋਂ ਸਵੱਛ ਭਾਰਤ ਮਿਸ਼ਨ ਲਈ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੋਵੇਂ ਟੈਂਡਰ ਸਤੰਬਰ ਮਹੀਨੇ ਵਿੱਚ ਖੁੱਲ੍ਹਣਗੇ। ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਵਰਕ ਆਰਡਰ ਜਾਰੀ ਹੋ ਸਕਦਾ ਹੈ। ਦੋਵਾਂ ਕੰਮਾਂ ਨੂੰ ਪੂਰਾ ਕਰਨ ਲਈ ਕੰਪਨੀਆਂ ਨੂੰ 18 ਮਹੀਨਿਆਂ ਦਾ ਸਮਾਂ ਦਿੱਤਾ ਜਾ ਰਿਹਾ ਹੈ।

Exit mobile version