The Khalas Tv Blog India ਦੋਸਤ ਦੇ ਜਨਮ ਦਿਨ ਦੀ ਪਾਰਟੀ ਸੀ ! 4 ਦੋਸਤਾਂ ਨੇ ਕੇਕ ਦੇ ਬਹਾਨੇ ਜੋ ਕਰਤੂਤ ਕੀਤੀ ਉਹ ਹੋਸ਼ ਉਡਾਉਣ ਵਾਲੀ ਸੀ !
India

ਦੋਸਤ ਦੇ ਜਨਮ ਦਿਨ ਦੀ ਪਾਰਟੀ ਸੀ ! 4 ਦੋਸਤਾਂ ਨੇ ਕੇਕ ਦੇ ਬਹਾਨੇ ਜੋ ਕਰਤੂਤ ਕੀਤੀ ਉਹ ਹੋਸ਼ ਉਡਾਉਣ ਵਾਲੀ ਸੀ !

ਬਿਊਰੋ ਰਿਪੋਰਟ : ਦੋਸਤਾਂ ਦੇ ਜਨਮ ਦਿਨ ਦੀ ਪਾਰਟੀ ਵਿੱਚ ਹੈਰਾਨ ਕਰਨ ਵਾਲੀ ਵਾਰਦਾਤਾ ਹੋਈ ਹੈ, 4 ਮੁੰਡਿਆਂ ਨੇ ਆਪਣੇ ਦੋਸਤ ਦੇ 18 ਵੇਂ ਜਨਮ ਦਿਨ ਉਸ ਦਾ ਕਤਲ ਕਰ ਦਿੱਤਾ, ਇਨ੍ਹਾਂ ਦੇ ਵਿਚਾਲੇ 10 ਹਜ਼ਾਰ ਰੁਪਏ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ, ਗ੍ਰਿਫਤਾਰੀ ਕੀਤੇ ਗਏ 4 ਮੁਲਜ਼ਮਾਂ ਵਿੱਚੋ 2 ਨਾਬਾਲਿਗ ਹਨ । ਕਤਲ ਦੇ ਵਕਤ ਮੁਲਜ਼ਮਾਂ ਨੇ ਦੋਸਤ ਨੂੰ ਪਹਿਲਾਂ ਕੇਕ ਖਵਾਇਆ ਅਤੇ ਫਿਰ ਉਸ ਨੂੰ ਚਾਕੂ ਮਾਰ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਜਿਸ ਚਾਕੂ ਨਾਲ ਕੇਕ ਕੱਟਿਆ ਉਸ ਨਾਲ ਕਤਲ ਵੀ ਕੀਤਾ। ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਕਿਹਾ ਸੀ ਕਿ ਅੰਤਿਮ ਫਿਲਮ ਦਾ ਸੀਨ ਵੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।

ਵਾਰਦਾਤ ਮੁੰਬਈ ਦੀ ਹੈ ਜਿੱਥੇ ਕਤਲ ਕਰਨ ਵਾਲੇ 2 ਮੁਲਜ਼ਮਾਂ ਦੀ ਉਮਰ 19 ਅਤੇ 22 ਸਾਲ ਦੱਸੀ ਜਾ ਰਹੀ ਹੈ, ਇਹ ਦੋਵੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ, 2 ਨਾਬਾਲਿਗ ਨੇ ਘਟਨਾ ਦੇ ਬਾਅਦ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ ਸੀ,ਉਨ੍ਹਾਂ ਨੂੰ ਬਾਲ ਸੁਧਾਰ ਵਿੱਚ ਭੇਜਿਆ ਗਿਆ ਹੈ ।

ਮ੍ਰਿਤਕ ਨੇ ਜਨਮ ਦਿਨ ਦੇ ਲਈ ਪੈਸੇ ਜੋੜੇ ਸਨ ।

ਪੁਲਿਸ ਦੇ ਦੱਸਿਆ ਕਿ ਜਿਸ ਦੋਸਤ ਦਾ ਕਤਲ ਹੋਇਆ ਉਸ ਦਾ ਨਾਂ ਸਾਬਿਰ ਅੰਸਾਰੀ ਸੀ,ਕਤਲ ਦੇ ਇੱਕ ਹਫਤੇ ਪਹਿਲੇ ਸਾਬਿਰ ਅਤੇ ਉਸ ਦੇ 3 ਦੋਸਤ ਮੁਰਬਾ ਇਲਾਕੇ ਵਿੱਚ ਇੱਕ ਢਾਬੇ ‘ਤੇ ਖਾਣਾ ਖਾ ਰਹੇ ਸਨ,ਖਾਣੇ ਦਾ ਬਿੱਲ 10 ਹਜ਼ਾਰ ਹੋਇਆ। ਦੋਸਤਾਂ ਨੇ ਇਹ ਬਿੱਲ ਸਾਬਿਰ ਨੂੰ ਦੇਣ ਲਈ ਕਿਹਾ, ਇਸ ‘ਤੇ ਸਾਬਿਰ ਨੇ ਕਿਹਾ ਮੈਂ ਇਹ ਰੁਪਏ ਆਪਣੇ ਜਨਮ ਦਿਨ ਦੇ ਲਈ ਜਮਾ ਕੀਤੇ ਹਨ, ਉਹ ਆਪਣੇ ਜਨਮ ਦਿਨ ‘ਤੇ ਕੇਕ ਅਤੇ ਡੀਜੇ ਦਾ ਇੰਤਜ਼ਾਮ ਕਰਨਾ ਚਾਹੁੰਦਾ ਸੀ,ਸਾਬਿਰ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਹ ਆਪਣੇ ਹਿੱਸੇ ਦਾ ਬਿੱਲ ਜਨਮ ਦਿਨ ਤੱਕ ਦੇ ਦੇਣ, ਇਸ ਦੇ ਬਾਅਦ ਸਾਬਿਰ ਨੇ ਪੂਰਾ ਬਿੱਲ ਭਰ ਦਿੱਤਾ ਸੀ।

ਸਾਬਿਰ ਨੂੰ ਜਦੋਂ ਜਨਮ ਦਿਨ ‘ਤੇ ਪੈਸੇ ਨਹੀਂ ਮਿਲੇ ਤਾਂ ਉਹ ਆਪਣੇ ਦੋਸਤਾਂ ਦੇ ਕੋਲ ਗਿਆ, ਉਨ੍ਹਾਂ ਤੋਂ ਪੈਸੇ ਮੰਗੇ ਅਤੇ ਦੋਸਤਾਂ ਦੇ ਨਾਲ ਝਗੜਾ ਵੀ ਹੋਇਆ, ਸਾਬਿਰ ਨੇ ਘਰ ਪਰਤ ਕੇ ਆਪਣੇ ਪਿਤਾ ਨੂੰ ਸਾਰੀ ਗੱਲ ਸੀ ਕਿ ਉਸ ਨੂੰ ਦੋਸਤਾਂ ਨੇ ਧਮਕਾਇਆ ਹੈ ।
ਇਸ ਤੋਂ ਬਾਅਦ ਸਾਬਿਰ ਦੇ ਦੋਸਤਾਂ ਨੇ ਪੈਸੇ ਇਕੱਠੇ ਕੀਤੇ ਅਤੇ ਉਸ ਦੇ ਲਈ ਸ਼ਿਵਾਜੀ ਨਗਰ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ,ਰਾਤ ਤਕਰੀਬਨ 11:30 ਵਜੇ 4 ਦੋਸਤ ਉੱਥੇ ਆਏ ਅਤੇ ਸਾਬਿਰ ਤੋਂ ਪੁੱਛਿਆ ਕੀ ਤੂੰ ਸਾਨੂੰ ਗਾਲਾਂ ਕਿਉਂ ਕੱਢਿਆ ਅਤੇ ਕੁੱਟਨਾ ਸ਼ੁਰੂ ਕਰ ਦਿੱਤਾ । ਇੱਕ ਮੁਲਜ਼ਮ ਨੇ ਸਾਬਿਕ ਨੂੰ ਫੜਿਆ ਅਤੇ ਉਸ ਨੂੰ ਅੰਤਿਮ ਪਿਕਟਰ ਦਾ ਸੀਨ ਵਿਖਾਇਆ, ਦੂਜੇ ਮੁਲਜ਼ਮ ਨੇ ਜਨਮ ਦਿਨ ਦੇ ਕੇਕ ਤੋਂ ਚਾਕੂ ਕੱਢਿਆ ਅਤੇ ਸਾਬਿਰ ‘ਤੇ ਕਈ ਵਾਰ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਸਾਰੇ ਫਰਾਰ ਹੋ ਗਏ

ਸਲਮਾਨ ਅਤੇ ਆਯੂਸ਼ ਦੀ ਫਿਲਮ ਹੈ ਅੰਤਿਮ

2021 ਵਿੱਚ ਸਲਮਾਨ ਖਾਨ ਅਤੇ ਆਯੂਸ਼ ਸ਼ਰਮਾ ਦੀ ਫਿਲਮ ਅੰਤਿਮ ਰਿਲੀਜ਼ ਹੋਈ ਸੀ। ਫਿਲਮ ਵਿੱਚ ਆਯੂਸ਼ ਸ਼ਰਮਾ ਨੇ ਇੱਕ ਗੈਂਗਸਟਰ ਦਾ ਰੋਲ ਨਿਭਾਇਆ ਹੈ । ਫਿਲਮ ਦੇ ਇੱਕ ਸੀਨ ਵਿੱਚ ਆਯੂਸ਼ ਨੇ ਦੂਜੇ ਗੈਂਗਸਟਰ ਦੀ ਬਰਥ ਡੇ ਪਾਰਟੀ ਵਿੱਚ ਕੇਕ ਕੱਟਣ ਵਾਲੇ ਚਾਕੂ ਨਾਲ ਕਤਲ ਕੀਤਾ ਸੀ । ਇਸ ਤੋਂ ਪਹਿਲਾਂ ਆਯੂਸ਼ ਨੇ ਗੈਂਗਸਟਰ ਨੂੰ ਕੇਕ ਵੀ ਖਵਾਇਆ ਸੀ ।

Exit mobile version