The Khalas Tv Blog Punjab ਗਰਭਵਤੀ ਔਰਤ ਦਾ ਇਹ ਕੀਤਾ ਗਿਆ ਮਾੜਾ ਹਾਲ ! ਜਿਸ ‘ਤੇ ਭਰੋਸਾ ਕੀਤਾ ਉਸ ਨੇ ਨੇ ਦਿੱਤਾ ਧੋਖਾ
Punjab

ਗਰਭਵਤੀ ਔਰਤ ਦਾ ਇਹ ਕੀਤਾ ਗਿਆ ਮਾੜਾ ਹਾਲ ! ਜਿਸ ‘ਤੇ ਭਰੋਸਾ ਕੀਤਾ ਉਸ ਨੇ ਨੇ ਦਿੱਤਾ ਧੋਖਾ

ਬਿਉਰੋ ਰਿਪੋਰਟ : 15 ਸਾਲ ਪਹਿਲਾਂ ਰਮਨਦੀਪ ਕੌਰ ਮੁਕਤਸਰ ਦੇ ਪਿੰਡ ਰਤਾ ਟਿੱਬਾ ਦੇ ਜਿਸ ਘਰ ਵਿੱਚ ਵਿਆਹ ਕੇ ਆਈ ਸੀ ਉਸੇ ਘਰ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ । ਪਤੀ ਮਨਪ੍ਰੀਤ ਸਿੰਘ ਅਤੇ ਦੇ ਵੱਡੇ ਭਰਾ ਨੇ ਮਿਲ ਕੇ ਰਮਨਦੀਪ ਦਾ ਕਤਲ ਕਰ ਦਿੱਤਾ। ਰਮਨਦੀਪ ਗਰਭਵਤੀ ਸੀ ਅਤੇ ਉਸ ਦੇ 2 ਬੱਚੇ ਪਹਿਲਾਂ ਵੀ ਸਨ । ਪੁਲਿਸ ਨੇ ਪਤੀ ਅਤੇ ਜੇਠ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ । ਦੋਵੇ ਰਮਨਦੀਪ ਦੇ ਚਰਿੱਤਰ ਨੂੰ ਲੈਕੇ ਸਵਾਲ ਚੁੱਕ ਦੇ ਹਨ ।

ਪਿੰਡ ਬਸਤੀ ਗੋਨਯਾਨਾ ਦੀ ਰਹਿਣ ਵਾਲੀ ਮ੍ਰਿਤਕ ਰਮਨਦੀਪ ਕੌਰ ਦੇ ਭਰਾ ਕਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 15 ਸਾਲ ਪਹਿਲਾਂ ਮਨਪ੍ਰੀਤ ਸਿੰਘ ਦੇ ਨਾਲ ਹੋਇਆ ਸੀ ਜਿਸ ਨਾਲ ਉਸ ਦੇ 2 ਬੱਚੇ ਵੀ ਹਨ ਉਹ ਹੁਣ ਵੀ ਗਰਭਵਤੀ ਸੀ । ਜੀਜਾ ਮਨਪ੍ਰੀਤ ਸਿੰਘ ਉਸ ‘ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਿਸੇ ਹੋਰ ਨਾਲ ਸਰੀਰਕ ਸਬੰਧ ਹਨ । ਇਸੇ ਸ਼ੱਕ ਨੇ ਜੀਜੇ ਮਨਪ੍ਰੀਤ ਅਤੇ ਉਸ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਨੂੰ ਰਮਨ ਦਾ ਕਾਤਲ ਬਣਾ ਦਿੱਤਾ । ਦੋਵੇ ਭਰਾਵਾਂ ਨੇ ਪਹਿਲਾਂ ਰਮਨਦੀਪ ਨਾਲ ਜਮਕੇ ਕੁੱਟਮਾਰ ਕੀਤ। 12 ਅਗਸਤ ਨੂੰ ਪੀੜਤ ਨੇ ਭੈਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਸਕੀ ।

ਖੇਤ ਵਿੱਚ ਮਿਲੀ ਰਮਨਦੀਪ ਕੌਰ ਦੀ ਮ੍ਰਿਤਕ ਦੇਹ

ਮੰਗਲਵਾਰ ਨੂੰ ਜਦੋਂ ਪੀੜਤ ਪਰਿਵਾਰ ਘਰ ਪਹੁੰਚਿਆਂ ਤਾਂ ਪਤਾ ਚੱਲਿਆ ਕੀ ਰਮਨਦੀਪ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਖੇਤ ਵਿੱਚ ਸੁੱਟ ਦਿੱਤੀ ਗਈ ਹੈ । ਫਿਰ ਪੀੜਤ ਪਰਿਵਾਰ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਕੰਟੋਲ ਰੂਮ ਵਿੱਚ ਦਿੱਤੀ ਤਾਂ ਜਾਂਚ ਦੇ ਬਾਅਦ ਟੀਮਾਂ ਮੌਕੇ ‘ਤੇ ਪਹੁੰਚਿਆਂ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਪਤੀ ਅਤੇ ਜੇਠ ਖਿਲਾਫ ਕੇਸ ਦਰਜ ਕਰ ਔ ਲਿਆ । ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਨੂੰ ਰਿਮਾਂਡ ‘ਤੇ ਲੈ ਲਿਆ ਗਿਆ ਹੈ ।

Exit mobile version