The Khalas Tv Blog India ਮੁਕੇਸ਼ ਅੰਬਾਨੀ ਨੇ ਇਸ ਸ਼ਖ਼ਸ ਨੂੰ ਤੋਹਫ਼ੇ ‘ਚ ਹੀ ਦੇ ਦਿੱਤਾ 1500 ਕਰੋੜ ਦਾ ਘਰ, ਜਾਣੋ ਵਜ੍ਹਾ
India Lifestyle

ਮੁਕੇਸ਼ ਅੰਬਾਨੀ ਨੇ ਇਸ ਸ਼ਖ਼ਸ ਨੂੰ ਤੋਹਫ਼ੇ ‘ਚ ਹੀ ਦੇ ਦਿੱਤਾ 1500 ਕਰੋੜ ਦਾ ਘਰ, ਜਾਣੋ ਵਜ੍ਹਾ

Manoj Modi, Mukesh Ambani, house worth 1500 crores

ਮੁਕੇਸ਼ ਅੰਬਾਨੀ ਵੱਲੋਂ ਆਪਣੇ ਚਹੇਤੇ ਕਰਮਚਾਰੀ ਨੂੰ ਇਹ ਤੋਹਫਾ ਦੇਣ 'ਤੇ ਲੋਕ ਕਹਿ ਰਹੇ ਹਨ ਕਿ ਜੇਕਰ ਬੌਸ ਮੁਕੇਸ਼ ਅੰਬਾਨੀ ਵਰਗਾ ਹੋਵੇ।

ਮੁੰਬਈ : ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਕਰਮਚਾਰੀ ਮਨੋਜ ਮੋਦੀ ਨੂੰ 1500 ਕਰੋੜ ਰੁਪਏ ਦਾ ਘਰ ਗਿਫਟ ਕੀਤਾ ਹੈ। ਲੋਕ ਹੈਰਾਨ ਹਨ ਕਿ ਆਖਰ  ਇਸ ਵਿਅਕਤੀ ਵਿੱਚ ਅਜਿਹਾ ਕੀ ਹੈ ਕਿ ਇਸ ਨੂੰ ਮੁਕੇਸ਼ ਅੰਬਾਨੀ ਨੇ ਐਨਾ ਮਹਿੰਗਾ ਤੋਹਫ਼ਾ ਦਿੱਤਾ।

ਮੁਕੇਸ਼ ਅੰਬਾਨੀ ਵੱਲੋਂ ਮਨੋਜ ਮੋਦੀ ਨੂੰ ਦਿੱਤੇ ਗਏ ਤੋਹਫੇ ਦਾ ਨਾਂ ‘ਵਰਿੰਦਾਵਨ’ ਹੈ। ਇਹ ਭਗਵਾਨ ਕ੍ਰਿਸ਼ਨ ਵਾਲਾ ਯੂਪੀ ਦਾ ਵ੍ਰਿੰਦਾਵਨ ਨਹੀਂ ਹੈ, ਇਹ ਮੁੰਬਈ ਦਾ ਆਲੀਸ਼ਾਨ ਘਰ ਹੈ, ਜਿਸ ਦੀ ਕੀਮਤ 1500 ਕਰੋੜ ਦੱਸੀ ਜਾਂਦੀ ਹੈ। ਇਹ 22 ਮੰਜ਼ਿਲਾ ਇਮਾਰਤ ਮੁੰਬਈ ਦੇ ਨੇਪੀਅਨ ਸੀ ਰੋਡ ਇਲਾਕੇ ਵਿੱਚ ਸਥਿਤ ਹੈ। ਇਹ ਇਮਾਰਤ 1.7 ਲੱਖ ਵਰਗ ਫੁੱਟ ਵਿਚ ਫੈਲੀ ਹੋਈ ਹੈ, ਜਿਸ ਦੀ ਹਰੇਕ ਮੰਜ਼ਿਲ 8000 ਵਰਗ ਫੁੱਟ ਦੇ ਖੇਤਰ ਨੂੰ ਕਵਰ ਕਰਦੀ ਹੈ।

ਕੌਣ ਹੈ ਮਨੋਜ ਮੋਦੀ

ਮਨੋਜ ਮੋਦੀ ਰਿਲਾਇੰਸ ਗਰੁੱਪ ਦਾ ਪੁਰਾਣਾ ਕਰਮਚਾਰੀ ਹੈ। ਉਹ 1980 ਤੋਂ ਰਿਲਾਇੰਸ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਦਾ ਰਾਈਡ ਹੈਂਡ ਅਤੇ ਸਭ ਤੋਂ ਭਰੋਸੇਮੰਦ ਕਰਮਚਾਰੀ ਕਿਹਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੀ ਹਰ ਡੀਲ ‘ਚ ਮਨੋਜ ਮੋਦੀ ਦੀ  ਅਹਿਮ ਭੂਮਿਕਾ ਹੁੰਦੀ ਹੈ।

ਮਨੋਜ ਮੋਦੀ ਅੰਬਾਨੀ ਦੇ ਭਰੋਸੇ ਦਾ ਇਕ ਹੋਰ ਨਾਂ ਹੈ

ਮੁਕੇਸ਼ ਅੰਬਾਨੀ ਪੁਰਾਣੇ ਅਤੇ ਭਰੋਸੇਮੰਦ ਕਰਮਚਾਰੀ ਮਨੋਜ ਮੋਦੀ ‘ਤੇ ਅੰਨ੍ਹਾ ਭਰੋਸਾ ਕਰਦੇ ਹਨ। ਮਨੋਜ ਮੋਦੀ ਇਸ ਸਮੇਂ ਰਿਲਾਇੰਸ ਰਿਟੇਲ ਅਤੇ ਰਿਲਾਇੰਸ ਜੀਓ ਵਿੱਚ ਡਾਇਰੈਕਟਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਉਹ ਰਿਲਾਇੰਸ ਦੇ ਵੱਡੇ ਪ੍ਰੋਜੈਕਟ ਜਿਵੇਂ ਹਜ਼ੀਰਾ ਪੈਟਰੋ ਕੈਮੀਕਲ ਕੰਪਲੈਕਸ, ਜਾਮਨਗਰ ਰਿਫਾਇਨਰੀ, ਪਹਿਲਾ ਟੈਲੀਕਾਮ ਬਿਜ਼ਨਸ, ਰਿਲਾਇੰਸ ਰਿਟੇਲ ਅਤੇ 4ਜੀ ਰੋਲਆਊਟ ਨੂੰ ਸੰਭਾਲਦਾ ਹੈ।

ਮੁਕੇਸ ਅੰਬਾਨੀ ਦੇ ਬਹੁਤ ਖ਼ਾਸ ਹੋਣ ਦੇ ਬਾਵਜੂਦ ਸੁਰਖੀਆਂ ਤੋਂ ਦੂਰ ਰਹਿੰਦੇ

ਮੁਕੇਸ਼ ਅੰਬਾਨੀ ਦੇ ਖਾਸ ਹੋਣ ਦੇ ਬਾਵਜੂਦ ਮਨੋਜ ਮੋਦੀ ਸੁਰਖ਼ੀਆਂ ਤੋਂ ਦੂਰ ਰਹਿੰਦੇ ਹਨ। ਉਹ ਘੱਟ ਹੀ ਮੀਡੀਆ ਦੇ ਘੇਰੇ ਵਿੱਚ ਆਉਂਦੇ ਹਨ। ਇਹੀ ਕਾਰਨ ਹੈ ਕਿ ਦੇਸ਼ ਅਤੇ ਦੁਨੀਆ ‘ਚ ਉਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪਰ ਮਨੋਜ ਮੋਦੀ ਦਾ ਦਿਮਾਗ ਰਿਲਾਇੰਸ ਇੰਡਸਟਰੀਜ਼ ਨੂੰ ਅੱਗੇ ਲਿਜਾਣ ਵਿੱਚ ਦੌੜਦਾ ਹੈ। ਫਰਵਰੀ 2023 ਵਿੱਚ, ਮੁਕੇਸ਼ ਅੰਬਾਨੀ ਨੇ ਇੱਕ ਸੌਦੇ ਤੋਂ ਇੱਕ ਦਿਨ ਵਿੱਚ 14 ਹਜ਼ਾਰ ਕਰੋੜ ਰੁਪਏ ਕਮਾਏ ਸਨ। ਕਿਹਾ ਜਾਂਦਾ ਹੈ ਕਿ ਇਸ ਸੌਦੇ ਪਿੱਛੇ ਮਨੋਜ ਮੋਦੀ ਦਾ ਦਿਮਾਗ ਸੀ।

ਐੱਮ ਐੱਮ ਦੇ ਨਾਂ ਨਾਲ ਜਾਣੇ ਜਾਂਦੇ

ਮਨੋਜ ਮੋਦੀ ਨੂੰ ਰਿਲਾਇੰਸ ਇੰਡਸਟਰੀਜ਼ ‘ਚ ਐੱਮ.ਐੱਮ.  ਦੇ ਨਾਮ ਨਾਲ ਜਾਣੇ ਜਾਂਦੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਨੋਜ ਮੋਦੀ ਅਤੇ ਮੁਕੇਸ਼ ਅੰਬਾਨੀ ਇੰਜੀਨੀਅਰਿੰਗ ਕਾਲਜ ਦੇ ਸਹਿਪਾਠੀ ਰਹਿ ਚੁੱਕੇ ਹਨ। ਉਦੋਂ ਤੋਂ ਹੀ ਦੋਵੇਂ ਦੋਸਤ ਹਨ। ਦੋਵਾਂ ਨੇ ਇਕੱਠੇ ਕੈਮੀਕਲ ਇੰਜਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਲਈ ਹੈ। ਮਨੋਜ ਮੋਦੀ ਸੋਸ਼ਲ ਮੀਡੀਆ ‘ਤੇ ਨਹੀਂ ਹਨ। ਉਹ ਸ਼ਾਂਤੀ ਨਾਲ ਆਪਣੇ ਕੰਮ ਨੂੰ ਸੰਭਾਲਣ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅੰਬਾਨੀ ਦੇ ਬੱਚੇ ਵੀ ਮਨੋਜ ਮੋਦੀ ਦੇ ਖਿਲਾਫ਼ ਕੋਈ ਫੈਸਲਾ ਨਹੀਂ ਲੈਂਦੇ।

ਸਫਲਤਾਂ ਵਿੱਚ ਵੱਡਾ ਹੱਥ

ਰਿਲਾਇੰਸ ਇੰਡਸਟਰੀਜ਼ ਦੀ ਸਫਲਤਾ ਅਤੇ ਅਰਬਾਂ ਦੇ ਸੌਦਿਆਂ ‘ਚ ਰਿਲਾਇੰਸ ਨੂੰ ਸਫਲ ਬਣਾਉਣ ਪਿੱਛੇ ਮਨੋਜ ਮੋਦੀ ਦਾ ਵੱਡਾ ਹੱਥ ਹੈ। ਇਸੇ ਕਾਰਨ ਮੁਕੇਸ਼ ਅੰਬਾਨੀ ਨੇ ਮਨੋਜ ਮੋਦੀ ਨੂੰ 22 ਮੰਜ਼ਿਲਾ ਇਮਾਰਤ ਗਿਫਟ ਕੀਤੀ ਹੈ। ਘਰ ਨੂੰ ਤਲਾਟੀ ਐਂਡ ਪਾਰਟਨਰਜ਼ LLP ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਫਰਨੀਚਰ ਇਟਲੀ ਤੋਂ ਲਿਆ ਗਿਆ ਹੈ। ਨੇਪੀਅਨ ਸਾਗਰ ਰੋਡ ਸਮੁੰਦਰ ਦੇ ਕਿਨਾਰੇ ਹੈ। ਅੰਬਾਨੀ ਵੱਲੋਂ ਆਪਣੇ ਚਹੇਤੇ ਕਰਮਚਾਰੀ ਨੂੰ ਇਹ ਤੋਹਫਾ ਦੇਣ ‘ਤੇ ਲੋਕ ਕਹਿ ਰਹੇ ਹਨ ਕਿ ਜੇਕਰ ਬੌਸ ਮੁਕੇਸ਼ ਅੰਬਾਨੀ ਵਰਗਾ ਹੋਵੇ।

Exit mobile version