‘ਦ ਖਾਲਸ ਬਿਊਰੋ: ਪੰਜਾਬ ਦੇ ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤੀ ਸਲਾਹਕਾਰ ਨੇ ਮੁਹੰਮਦ ਮੁਸਤਫ਼ਾ ਨੇ ਚੋਣ ਮੈਦਾਨ ਵਿੱਚ ਨਿੱਤਰਣ ਬਾਰੇ ਚੱਲ ਰਹੀਆਂ ਕਿਆਸ ਅਰਾਈਆਂ ਨੂੰ ਬਰੇਕ ਲਾ ਦਿੱਤੀ ਹੈ ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਕਦੇ ਵੀ ਚੋਣ ਨਹੀਂ ਲੜਣਗੇ। ਅੱਜ ਟਵਿੱਟਰ ’ਤੇ ਪਾਏ ਇਕ ਸੁਨੇਹੇ ਵਿੱਚ ਸ੍ਰੀ ਮੁਸਤਫ਼ਾ ਨੇ ਇਹ ਜਾਣਕਾਰੀ ਦਿੱਤੀ ਹੈ
ਜ਼ਿਕਰਯੋਗ ਹੈ ਕਿ ਉਹਨਾਂ ਦੀ ਪਤਨੀ ਸ੍ਰੀਮਤੀ ਰਜ਼ੀਆ ਸੁÑਲਤਾਨਾ ਪਹਿਲਾਂ ਹੀ ਵਿਧਾਨ ਸਭਾ ਵਿੱਚ ਮਲੇਰਕੋਟਲਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਤਿੰਨ ਵਾਰ ਕਾਂਗਰਸ ਟਿਕਟ ’ਤੇ ਜੇਤੂ ਰਹੇ ਅਤੇ ਉਹ 2022 ਚੋਣਾਂ ਲਈ ਮਲੇਰਕੋਟਲਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਮੁੜ ਉਮੀਦਵਾਰ ਹੋ ਸਕਦੇ ਹਨ ।