The Khalas Tv Blog Punjab ਸੀਐਮ ਦੀ ਯੋਗਸ਼ਾਲਾ ‘ਚ ਮਾਨ ਨੇ ਕੀਤਾ ਯੋਗ , ਸਹਿਤਮੰਦ ਰਹਿਣ ਦਾ ਦਿੱਤਾ ਸੁਨੇਹਾ
Punjab

ਸੀਐਮ ਦੀ ਯੋਗਸ਼ਾਲਾ ‘ਚ ਮਾਨ ਨੇ ਕੀਤਾ ਯੋਗ , ਸਹਿਤਮੰਦ ਰਹਿਣ ਦਾ ਦਿੱਤਾ ਸੁਨੇਹਾ

MPs including Maan Raghav Chadha did yoga in CM's Yogashala Maan said these things...

ਜਲੰਧਰ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਯੋਗ ਤੇ ਸਿਹਤਮੰਦ ਰਹਿਣਾ ਦਾ ਮਹੱਤਵ ਦੱਸਿਆ। ਸੀਐੱਮ ਤੋਂ ਬਿਨ੍ਹਾਂ ਇਸ ਦੌਰਾਨ ਕਈ ਮੰਤਰੀਆਂ ਅਤੇ ਵੱਡੇ ਅਫਸਰਾਂ ਨੇ ਵੀ ਯੋਗਸ਼ਾਲਾ ਵਿੱਚ ਸ਼ਿਰਕਤ ਕੀਤੀ।ਪੁਲਿਸ ਵੱਲੋਂ ਸੁਰੱਖਿਆ ਦੇ ਇਸ ਦੌਰਾਨ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਜਲੰਧਰ ਤੋਂ ਇਲਾਵਾ ਬਠਿੰਡਾ,ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਵੀ ਯੋਗਸ਼ਾਲਾ ਲਗਾਈ ਗਈ।

ਭਗਵੰਤ ਮਾਨ ਨੇ ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਸਿਹਤ ਲਈ ਬਹੁਤ ਜਰੂਰੀ ਹੈ। ਇਸ ਲਈ ਸਾਰਿਆਂ ਨੂੰ ਯੋਗ ਕਰਨਾ ਚਾਹੀਦਾ ਹੈ। ਇਸ ਦੌਰਾਨ ਸੀਐੱਮ ਸਣੇ ਕਈ ਮੰਤਰੀ ਅਤੇ ਵੱਡੇ ਅਫਸਰ ਹੀ ਹਾਜ਼ਿਰ ਸਨ। CM ਭਗਵੰਤ ਮਾਨ ਦੇ ਨਾਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਯੋਗਾ ਕਰਦੇ ਹੋਏ ਨਜ਼ਰ ਆਏ। ਇਸ ਪ੍ਰੋਗਰਾਮ ਵਿੱਚ ਕਰੀਬ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਮੁਹਿੰਮ ਨਾਲ ਜੁੜਕੇ ਯੋਗ ਕਰਿਆ।

https://twitter.com/BhagwantMann/status/1670962578112270337?s=20

ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇੱਥੇ ਮੈਟ ‘ਤੇ ਬੈਠ ਕੇ ਯੋਗਾ ਕੀਤਾ ਜਾਵੇ। ਅਸੀਂ ਰੋਜ਼ਾਨਾ ਦੇ ਕੰਮ ਵਿਚ ਵੀ ਯੋਗਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਸਾਡੀ ਜੀਵਨ ਸ਼ੈਲੀ ਹੈ, ਉਸ ਨਾਲ ਲੋਕ ਡਿਪ੍ਰੈਸ਼ਨ ਵਿੱਚ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਯੋਗ ਹੀ ਪ੍ਰਾਚੀਨ ਸਾਧਨ ਹੈ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇੱਥੇ ਆਉਣਾ ਦਰਸਾਉਂਦਾ ਹੈ ਕਿ ਸਿਹਤ ਸਭ ਤੋਂ ਮਹੱਤਵਪੂਰਨ ਹੈ। ਜੀਵਨ ਦੇ ਨਾਲ ਯੋਗਾ ਦਾ ਆਨੰਦ ਮਾਣੋ ਅਤੇ ਹਰ ਪਲ ਖੁੱਲ੍ਹ ਕੇ ਜੀਓ। ਯੋਗਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜਿਹੜੇ ਲੋਕ ਸਾਨੂੰ ਕਹਿ ਰਹੇ ਹਨ ਕਿ ਯੋਗਾ ਕਰਨ ਨਾਲ ਅਸੀਂ ਸ਼ਾਂਤ ਹੋਏ ਹਾਂ, ਉਹ ਬਿਲਕੁਲ ਸਹੀ ਕਹਿ ਰਹੇ ਹਨ, ਉਨ੍ਹਾਂ ਨੂੰ ਵੀ ਯੋਗਾ ਕਰਨਾ ਚਾਹੀਦਾ ਹੈ।

ਮਾਨ ਨੇ ਕਿਹਾ ਕਿ ਜਦੋਂ ਪੰਜਾਬ ਤੰਦਰੁਸਤ ਹੋਵੇਗਾ ਤਾਂ ਸੂਬਾ ਹੋਰ ਵੀ ਤਰੱਕੀ ਕਰੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਪਰ ਇਸ ਨੂੰ ਰੋਕ ਦਿੱਤਾ ਗਿਆ। ਉੱਥੋਂ ਦੇ ਐੱਲਜੀ ਨੇ ਇਹ ਕਲਾਸਾਂ ਬੰਦ ਕਰ ਦਿੱਤੀਆਂ ਪਰ ਪੰਜਾਬ ਵਿੱਚ ਸ਼ੁਰੂ ਕੀਤੀ ਯੋਗਸ਼ਾਲਾ ਜਾਰੀ ਰਹੇਗੀ। ਅਸੀਂ ਪੰਜਾਬ ਵਿੱਚ ਮੁਫਤ ਯੋਗਾ ਇੰਸਟ੍ਰਕਟਰ ਦੇਵਾਂਗੇ। ਤੁਸੀਂ 25 ਲੋਕ ਇਕੱਠੇ ਕਰੋ। ਪੰਜਾਬ ਦੀ ਮੌਜੂਦਾ ਸਰਕਾਰ ਤੁਹਾਡੇ ਘਰ ਯੋਗਾ ਇੰਸਟ੍ਰਕਟਰ ਭੇਜੇਗੀ।

Exit mobile version