The Khalas Tv Blog India ਮਦਰ ਡੇਅਰੀ ਦਾ ਦੁੱਧ ਵੀ ਹੋਇਆ ਮਹਿੰਗਾ
India

ਮਦਰ ਡੇਅਰੀ ਦਾ ਦੁੱਧ ਵੀ ਹੋਇਆ ਮਹਿੰਗਾ

ਦ ਖ਼ਾਲਸ ਬਿਊਰੋ : ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਦਾ ਦੁੱਧ ਵੀ ਮਹਿੰਗਾ ਹੋ ਗਿਆ ਹੈ। ਹੁਣ ਗਾਹਕਾਂ ਨੂੰ ਮਦਰ ਡੇਅਰੀ ਦੁੱਧ ਖਰੀਦਣ ਲਈ ਵਧੀ ਹੋਈ ਕੀਮਤ ਅਦਾ ਕਰਨੀ ਪਵੇਗੀ। ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਾਧੇ ਦਾ ਐਲਾਨ ਕੀਤਾ ਹੈ। ਇਹ ਵਧੀ ਹੋਈ ਕੀਮਤ 6 ਮਾਰਚ ਤੋਂ ਹੀ ਲਾਗੂ ਹੋਣਗੀਆਂ। ਡੇਅਰੀ ਵਾਲਿਆਂ ਨੇ ਕਿਹਾ ਕਿ ਲਾਗਤ ਵਧਣ ਕਾਰਨ ਦੁੱਧ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ।ਜਾਣਕਾਰੀ ਅਨੁਸਾਰ ਮਦਰ ਡੇਅਰੀ ਵੱਲੋਂ ਹਰ ਤਰ੍ਹਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਜੁਲਾਈ ਦੀ ਸ਼ੁਰੂਆਤ ‘ਚ ਅਮੂਲ ਮਿਲਕ ਨੇ ਵੀ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ 30 ਜੂਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਮਦਰ ਡੇਅਰੀ ਨੇ ਇਹ ਫੈਸਲਾ ਅਮੂਲ ਅਤੇ ਪਰਾਗ ਮਿਲਕ ਫੂਡ ਵੱਲੋਂ ਕੀਮਤਾਂ ਵਧਾਉਣ ਦੇ ਕੁਝ ਦਿਨ ਬਾਅਦ ਲਿਆ ਹੈ। ਅਮੂਲ ਅਤੇ ਪਰਾਗ ਮਿਲਕ ਫੂਡਜ਼ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।     

Exit mobile version