The Khalas Tv Blog Punjab ਗੁਰਦਾਸਪੁਰ ’ਚ ਮਾਂ ਨੇ ਆਪਣੀ ਹੀ ਦੋਵਾਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ! ਫਿਰ ਆਪ ਵੀ ਕੀਤੀ ਖ਼ੁਦਕੁਸ਼ੀ, ਕਾਰਨ ਸੁਣ ਉੱਡ ਜਾਣਗੇ ਹੋਸ਼
Punjab

ਗੁਰਦਾਸਪੁਰ ’ਚ ਮਾਂ ਨੇ ਆਪਣੀ ਹੀ ਦੋਵਾਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ! ਫਿਰ ਆਪ ਵੀ ਕੀਤੀ ਖ਼ੁਦਕੁਸ਼ੀ, ਕਾਰਨ ਸੁਣ ਉੱਡ ਜਾਣਗੇ ਹੋਸ਼

ਬਿਉਰੋ ਰਿਪੋਰਟ: ਗੁਰਦਾਸਪੁਰ ਦੇ ਪਿੰਡ ਜੌੜੀਆ ਕਲਾਂ ਵਿੱਚ ਇੱਕ ਮਾਂ ਨੇ ਆਪਣੇ ਹੀ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਆਪ ਵੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਬਟਾਲਾ ਦੇ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡ ਜੌੜੀਆ ਕਲਾਂ ਵਿੱਚ ਬੀਤੀ ਰਾਤ ਕਰੀਬ 11 ਵਜੇ 40 ਸਾਲਾ ਮਾਂ ਨਵਨੀਤ ਕੌਰ ਨੇ ਆਪਣੀ 16 ਸਾਲਾ ਬੇਟੀ ਨਮਨ ਦੀਪ ਕੌਰ ਅਤੇ 6 ਮਹੀਨੇ ਦੇ ਬੱਚੇ ਨਵਰਾਜ ਸਿੰਘ ਨੂੰ ਰਾਤ ਦਾ ਖਾਣਾ ਖਵਾਉਂਦੇ ਸਮੇਂ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਨੇ ਕੋਈ ਜ਼ਹਿਰੀਲਾ ਪਦਾਰਥ ਮਿਲਾ ਕੇ ਖੁਆਇਆ ਅਤੇ ਬਾਅਦ ’ਚ ਖੁਦ ਵੀ ਜ਼ਹਿਰੀਲਾ ਭੋਜਨ ਖਾ ਲਿਆ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਤਿੰਨੋਂ ਸਵੇਰੇ ਨਹੀਂ ਉੱਠੇ ਤਾਂ ਉਨ੍ਹਾਂ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ। ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਕਾਰਨ ਔਰਤ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਨੇ ਅਜਿਹਾ ਕਦਮ ਚੁੱਕ ਕੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕਾ ਦੀ ਇੱਕ ਲੜਕੀ ਜਲੰਧਰ ਵਿੱਚ ਪੜ੍ਹਦੀ ਸੀ, ਉਹ ਘਰੋਂ ਦੂਰ ਹੋਣ ਕਾਰਨ ਵਾਲ-ਵਾਲ ਬਚ ਗਈ।

Exit mobile version