The Khalas Tv Blog India ਬੰਗਾਲ ਵਿੱਚ ਪੁੱਤ ਹੋਇਆ ਸ਼ਹੀਦ ਤਾਂ ਖਬਰ ਸੁਣ ਕੇ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ
India

ਬੰਗਾਲ ਵਿੱਚ ਪੁੱਤ ਹੋਇਆ ਸ਼ਹੀਦ ਤਾਂ ਖਬਰ ਸੁਣ ਕੇ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਿਹਾਰ ਦੇ ਕਿਸ਼ਨਗੰਜ ਦੇ ਥਾਣੇਦਾਰ ਅਸ਼ਵਨੀ ਕੁਮਾਰ ਦੀ ਜਿਲ੍ਹੇ ਦੀ ਸਰਹੱਦ ਨਾਲ ਲੱਗਦੇ ਪੱਛਮੀ ਬੰਗਾਲ ਦੇ ਪਾਂਜੀਪਾੜਾ ਥਾਣਾ ਖੇਤਰ ਵਿੱਚ ਕੁੱਝ ਲੋਕਾਂ ਨੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਜਦੋਂ ਇਹ ਖਬਰ ਅਸ਼ਵਨੀ ਦੀ ਮਾਂ ਤੱਕ ਪੁੱਜੀ ਤਾਂ ਉਹ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੀ ਤੇ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਿਸ ਨੇ ਅਸ਼ਵਨੀ ਕੁਮਾਰ ਨੂੰ ਇਕੱਲਾ ਛੱਡ ਕੇ ਜਾਣ ਵਾਲੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਪੂਰੀ ਘਟਨਾ ਨਾਲ ਅਸ਼ਵਨੀ ਦੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਮਰਹੂਮ ਅਸ਼ਵਨੀ ਕੁਮਾਰ ਦੀ ਮਾਤਾ ਉਰਮਿਲਾ ਦੇਵੀ ਪਟਨਾ ਵਿੱਚ ਨੂੰਹ ਮੀਨੂੰ ਸਨੇਹਲਤਾ ਤੇ ਬੱਚਿਆਂ ਨਾਲ ਰਹਿੰਦੀ ਸੀ। ਅਸ਼ਵਨੀ ਦੇ ਪਿਤਾ ਮਹੇਸ਼ ਪ੍ਰਸਾਦ ਯਾਦਵ ਅਧਿਆਪਕ ਸਨ ਤੇ ਉਨ੍ਹਾਂ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇੰਸਪੈਕਟਰ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਹੈ। ਦੋਨੋਂ ਲੜਕੀਆਂ ਵੱਡੀਆਂ ਹਨ।

Exit mobile version