The Khalas Tv Blog Punjab ਮੂਸਾ ਵਿੱਚ ਮਾਂ-ਪੁੱਤ ਦਾ ਬੇਰਹਿਮੀ ਨਾਲ ਕ ਤਲ
Punjab

ਮੂਸਾ ਵਿੱਚ ਮਾਂ-ਪੁੱਤ ਦਾ ਬੇਰਹਿਮੀ ਨਾਲ ਕ ਤਲ

‘ਦ ਖਾਲਸ ਬਿਉਰੋ : ਮਾਨਸਾ ਜਿਲ੍ਹੇ  ਦੇ ਪਿੰਡ ਮੂਸਾ ਵਿੱਖੇ ਇਕ ਦਿਲ ਦਹਿ ਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਕੁਛ ਅਣਪਛਾਤੇ ਵਿਅਕਤੀਆ ਵੱਲੋਂ ਪਿੰਡ ਤੋਂ ਬਾਹਰ,ਖੇਤਾਂ ਵਿੱਚ ਰਹਿ ਰਹੇ ਮਾਂ-ਪੁੱਤ ਦਾ ਬੇਰ ਹਮੀ ਨਾਲ ਕ ਤਲ ਕਰ ਦਿਤਾ ਗਿਆ। ਮਰਨ ਵਾਲਿਆਂ ਦੀ  ਪਛਾਣ ਜਗਸੀਰ ਸਿੰਘ (40 ਸਾਲ) ਅਤੇ ਉਸ ਦੀ ਮਾਂ ਜਸਵਿੰਦਰ ਕੌਰ (65 ਸਾਲ ) ਵਜੋਂ ਹੋਈ ਹੈ।ਇਸ ਘਟਨਾ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਘਰ ਵਿਚ ਕੰਮ ਕਰਦੀ ਔਰਤ ਦੋ ਦਿਨ ਤੋ ਦਰਵਾਜਾ ਖੜਕਾ ਕੇ ਵਾਪਸ ਜਾ ਰਹੀ ਸੀ।ਅਖੀਰ ਜਦੋਂ ਅੰਦਰੋਂ ਦਰਵਾਜਾ ਨਹੀਂ ਖੁਲਿਆ ਤਾਂ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ।ਪਿੰਡ ਵਾਸੀਆਂ ਨੇ ਕੰਧ ਟੱਪਕੇ ਦੇਖਿਆ ਤਾਂ ਦੋਹਾਂ ਮਾਂ-ਪੁੱਤ ਦੀਆਂ ਲਾਸ਼ਾਂ ਬਹੁਤ ਬੁਰੀ ਹਾਲਤ ਵਿੱਚ ਪਈਆਂ ਸੀ। ਜਗਸੀਰ ਸਿੰਘ ਦਾ ਗਲ ਵੱ ਢਿਆ ਹੋਇਆ ਸੀ,ਜਸਵਿੰਦਰ ਕੌਰ ਦਾ ਵੀ, ਸਿਰ ਧੜ ਤੋਂ ਅਲੱਗ ਕੀਤਾ ਹੋਇਆ ਸੀ।ਪੂਰੇ ਘਰ ਵਿਚ ਹਰ ਥਾਂ ਫਰੋਲਾ-ਫਰਾਲੀ ਕੀਤੀ ਹੋਈ ਸੀ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ।

ਇਸ ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਤੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਜਗਾ ਤੇ ਪਹੁੰਚੇ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਮਾਨਸਾ ਦੇ ਐਸ ਐਸ ਪੀ ਪ੍ਰਵੀਨ ਪਾਰਕ ਤੇ ਡੀ ਐਸ ਪੀ ਗੁਬਿੰਦਰ ਸਿੰਘ ਨੇ ਕਿਹਾ ਕਿ ਇਸ ਦੋ ਹਰੇ ਕ ਤਲ ਕਾਂਡ ਨੂੰ ਨਿੱਜੀ ਰੰਜਿਸ਼ ਤੇ ਲੁੱਟ ਖੋਹ ਦੀ ਘਟਨਾ ਨਾਲ ਜੋੜ ਕੇ,ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਾ ਰੈਂਸਿਕ ਟੀਮ ਤੇ ਡਾਗ ਸਕੂ ਐਡ ਦੀ ਵੀ ਮਦਦ ਲਈ ਜਾ ਰਹੀ ਹੈ।ਪੁਲਸ ਨੇ ਜਲਦ ਹੀ ਕਾ ਤਲਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

Exit mobile version