The Khalas Tv Blog Punjab ਸੜਕ ਹਾਦਸੇ ‘ਚ ਮਾਂ-ਧੀ ਦੀ ਮੌਤ, ਕਰੇਨ ਨੇ ਕੁਚਲਿਆ
Punjab

ਸੜਕ ਹਾਦਸੇ ‘ਚ ਮਾਂ-ਧੀ ਦੀ ਮੌਤ, ਕਰੇਨ ਨੇ ਕੁਚਲਿਆ

ਲੁਧਿਆਣਾ ‘ਚ ਕੱਲ੍ਹ ਭਾਈ ਦੂਜ ਦਾ ਤਿਉਹਾਰ ਮਨਾ ਕੇ ਸਹੁਰੇ ਘਰ ਪਰਤ ਰਹੀ ਇਕ ਔਰਤ ਅਤੇ ਉਸ ਦੀ 1 ਸਾਲ ਦੀ ਬੱਚੀ ਨੂੰ ਕਰੇਨ ਨੇ ਕੁਚਲ ਦਿੱਤਾ। ਹਸਪਤਾਲ ‘ਚ ਔਰਤ ਅਤੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਂ-ਧੀ ਦੀਆਂ ਲਾਸ਼ਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਬੀਤੀ ਰਾਤ ਕਰੇਨ ਚਾਲਕ ਨੂੰ ਵੀ ਕਾਬੂ ਕਰ ਲਿਆ ਹੈ। ਮ੍ਰਿਤਕ ਔਰਤ ਦਾ ਨਾਂ ਰੀਨਾ ਅਤੇ ਲੜਕੀ ਦਾ ਨਾਂ ਯਸ਼ਿਕਾ ਸੀ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰੀਨਾ ਦੇ ਪਤੀ ਰਵਿੰਦਰ ਕੁਮਾਰ ਦੱਸਿਆ ਕਿ ਉਹ ਤਿਉਹਾਰ ਹੋਣ ਕਾਰਨ ਆਪਣੀ ਪਤਨੀ ਰੀਨਾ ਨਾਲ ਉਹਦੇ ਪੇਕੇ ਘਰ ਆਇਆ ਸੀ। ਉਹ ਆਪਣੀ ਧੀ ਯਸ਼ਿਕਾ ਅਤੇ ਪਤਨੀ ਨਾਲ ਬਾਈਕ ‘ਤੇ ਸੰਗਰੂਰ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ। ਸਾਹਨੇਵਾਲ ਤੋਂ ਡੇਹਲੋਂ ਵੱਲ ਜਾਂਦੇ ਸਮੇਂ ਜਦੋਂ ਉਹ ਟਿੱਬਾ ਨਹਿਰ ਦੇ ਪੁਲ ਨੂੰ ਪਾਰ ਕਰਨ ਲੱਗੇ ਤਾਂ ਤੇਜ਼ ਰਫਤਾਰ ਕਰੇਨ ਚਾਲਕ ਨਿਤਿਸ਼ ਨੇ ਲਾਪਰਵਾਹੀ ਨਾਲ ਉਹਨਾਂ ਨੂੰ ਟੱਕਰ ਮਾਰ ਦਿੱਤੀ।

ਹਾਦਸਾ ਵਿੱਚ ਡਗਮਾਗਈ ਬਾਈਕ

ਟੱਕਰ ਕਾਰਨ ਬਾਈਕ ਅਸੰਤੁਲਿਤ ਹੋ ਗਈ। ਜਿਸ ਕਾਰਨ ਰੀਨਾ ਅਤੇ ਬੇਟੀ ਯਸ਼ਿਕਾ ਕਰੇਨ ਵੱਲ ਡਿੱਗ ਪਈਆਂ। ਕਰੇਨ ਦਾ ਅਗਲਾ ਪਹੀਆ ਉਨ੍ਹਾਂ ਦੇ ਉੱਪਰ ਜਾ ਵੱਜਿਆ। ਯਸਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੀਨਾ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਪੁਲਿਸ ਨੇ ਮੁਲਜ਼ਮ ਕੀਤਾ ਕਾਬੂ

ਬੀਤੀ ਰਾਤ ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮ ਨਿਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਟਿੱਬਾ ਰੋਡ ਨੇੜੇ ਦਾ ਰਹਿਣ ਵਾਲਾ ਹੈ। ਹੁਣ ਪੁਲਿਸ ਮਾਂ-ਧੀ ਦਾ ਪੋਸਟਮਾਰਟਮ ਕਰਵਾ ਰਹੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨਿਤੀਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 

Exit mobile version