The Khalas Tv Blog Punjab 6 ਘੰਟਿਆਂ ‘ਚ ਆ ਗਏ ਸਾਢੇ ਛੇ ਹਜ਼ਾਰ Dislikes, ਦੇਖੋ ਕੀ ਹੈ ਮਸਲਾ
Punjab

6 ਘੰਟਿਆਂ ‘ਚ ਆ ਗਏ ਸਾਢੇ ਛੇ ਹਜ਼ਾਰ Dislikes, ਦੇਖੋ ਕੀ ਹੈ ਮਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਦੇ ਖਿਲਾਫ ਇਨ੍ਹਾਂ ਦਿਨਾਂ ਵਿਚ ਵਿਰੋਧ ਪ੍ਰਦਰਸ਼ਨ ਦੇ ਬਾਗੀ ਸੁਰ ਜ਼ਿਆਦਾ ਉੱਠ ਰਹੇ ਹਨ। ਖਾਸਕਰਕੇ ਮੁਲਾਜਮ ਵਰਗ ਕੈਪਟਨ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਤੇ ਵਾਅਦਾਖਿਲਾਫੀ ਦੇ ਦੋਸ਼ ਵੀ ਲੱਗ ਰਹੇ ਹਨ। ਪਰ ਟੀਚਰਾਂ ਨੂੰ ਵਰਚੁਅਲ ਤਰੀਕੇ ਨਾਲ ਨਿਯੁਕਤੀ ਪੱਤਰ ਦੇਣ ਲਈ ਉਲੀਕੇ ਸਰਕਾਰ ਦੇ ਵੈਬ ਚੈਨਲ ਪ੍ਰੋਗਰਾਮ ਉੱਤੇ ਲੋਕਾਂ ਦੇ ਲਾਇਕਸ ਤੇ ਡਿਸਲਾਇਕਸ ਦੀ ਸੰਖਿਆਂ ਦੇਖ ਕੇ ਇਕ ਵਾਰ ਤਾਂ ਕੈਪਟਨ ਸਰਕਾਰ ਵੀ ਜ਼ਰੂਰ ਸੋਚਾਂ ਵਿਚ ਪੈ ਜਾਵੇਗੀ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਸਕੂਲ ਸਿਖਿਆ ਵਿਭਾਗ ਅਡਵਾਂਸ ਟ੍ਰੇਨਿੰਗ ਆਫ ਗੌਰਮਿੰਟ ਸਕੂਲ ਟੀਚਰਸ ਦਾ ਲਾਂਚਿੰਗ ਪ੍ਰੋਗਰਾਮ ਸੀ।ਵਰਚਿਊਲ ਤਰੀਕੇ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿਚ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿਤੇ ਜਾਣੇ ਸੀ, ਪਰ ਇਸ ਪ੍ਰੋਗਰਾਮ ਨੂੰ ਯੂਟਿਊਬ ਰਾਹੀਂ ਦੇਖ ਰਹੇ ਲੋਕਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਹੁੰਘਾਰਾ ਦਿੱਤਾ ਹੈ। ਸੋਸ਼ਲ਼ ਮੀਡੀਆ ਦੇ ਯੂ-ਟਿਊਬ ਪਲੇਟਫਾਰਮ ਉੱਤੇ ਕਰਵਾਏ ਗਏ ਇਸ ਪ੍ਰੋਗਰਾਮ ਨੂੰ ਪੰਜਾਬ ਸਰਕਾਰ ਦੇ ਚੈਨਲ ਰਾਹੀਂ ਬ੍ਰਾਡਕਾਸਟ ਕੀਤਾ ਗਿਆ ਸੀ।

ਹੈਰਾਨੀ ਦੀ ਗੱਲ ਹੈ ਕਿ ਇਸ ਪ੍ਰੋਗਰਾਮ ਨੂੰ ਸ਼ਾਮ 7 ਵਜ ਕੇ 15 ਮਿੰਟ ਤੱਕ 32 ਹਜ਼ਾਰ 341 ਲੋਕ ਦੇਖ ਚੁੱਕੇ ਸਨ।ਇਸਨੂੰ ਸਿਰਫ 441 ਲੋਕਾਂ ਨੇ ਲਾਇਕ ਤੇ 6500 ਲੋਕਾਂ ਨੇ ਡਿਸਲਾਇਕਸ ਯਾਨੀ ਕਿ ਨਾ-ਪਸੰਦ ਕੀਤਾ ਹੈ।

ਜ਼ਿਕਰਯੋਗ ਇਹ ਵੀ ਹੈ ਕਿ ਪੇਕਮਿਸ਼ਨ ਤੇ ਪਟਿਆਲਾ ਮੋਹਾਲੀ ਵਿਚ ਕੱਚੇ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ ਤੇ ਕਾਂਗਰਸ ਪਾਰਟੀ ਦਾ ਅੰਦਰੂਨੀ ਕੇਸ ਸਰਕਾਰ ਨੂੰ ਹੋਰ ਕੁੱਝ ਸੋਚਣ ਨਹੀਂ ਦੇ ਰਿਹਾ ਹੈ।ਇਸ ਪ੍ਰੌਗਰਾਮ ਉੱਤੇ ਲੋਕਾਂ ਨੇ ਜੋ ਕਮੈਂਟ ਕੀਤੇ ਹਨ, ਉਹ ਵੀ ਪੰਜਾਬ ਸਰਕਾਰ ਖਾਸਕਰਕੇ ਪੰਜਾਬ ਦੇ ਸਿਖਿਆ ਵਿਭਾਗ ਨੂੰ ਜ਼ਰੂਰ ਪੜ੍ਹਨੇ ਚਾਹੀਦੇ ਹਨ।

ਲੋਕਾਂ ਨੇ ਕੀਤੇ ਕਮੈਂਟ…

ਕ੍ਰਿਪਾਲ ਸਿੰਘ ਗੋਰਸੀ ਨਾਂ ਦੇ ਇਕ ਵਿਅਕਤੀ ਨੇ ਲਿਖਿਆ ਹੈ ਕਿ ਪੰਜਾਬੀ, ਹਿੰਦੀ,ਸਸ ਦੀਆਂ 15000 ਪੋਸਟਾਂ ਦਾ ਇਸ਼ਤਿਹਾਰ ਜਲਦੀ ਜਾਰੀ ਕਰੋ।

ਜਸਵਿੰਦਰ ਕੌਰ ਨੇ ਕਿਹਾ ਹੈ ਕਿ ਈਜੀਐਸ ਵਾਲੰਟੀਅਰ ਨੂੰ 8 ਮੰਜਿਲਾਂ ਤੋਂ ਨੀਚੇ ਲਾਹੋ, ਉਨ੍ਹਾਂ ਦੀਆਂ ਮੰਗਾਂ ਮੰਨੋ।

ਰਜਿੰਦਰ ਕੌਰ ਨੇ ਲਿਖਿਆ ਹੈ ਕਿ ਆਈ ਈ ਵੀ ਜੋ ਸਿਖਿਆ ਵਿਭਾਗ ਦੀ ਛੱਤ ਤੇ ਚੜ੍ਹੇ ਹਨ ਉਨ੍ਹਾਂ ਦਾ ਹੱਕ ਦਿਓ ਤਾਂ ਜੋ ਉਹ ਵੀ ਸਕੂਲ ਜਾਣ।

ਰਵਿੰਦਰ ਸਮਰਾਓ ਨੇ ਲਿਖਿਆ ਹੈ ਕਿ 3807 ਕੱਚੇ ਅਧਿਆਪਕ, ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹਨਾਂ ਨੂੰ ਪੱਕੇ ਕਰੋ।

ਗੁਰਦੀਪ ਸਿੰਘ ਨੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਜੀ ਆਪਣਾ ਵਾਅਦਾ ਜੋਂ ਤੁਸੀਂ ਮੋਹਾਲੀ ਧਰਨੇ ਵਿੱਚ 5 ਸਾਲ ਪਹਿਲਾਂ ਕੀਤਾ ਸੀ ਉਸਨੂੰ ਪੂਰਾ ਕਰੋ।

ਲਭੇਸ਼ ਭਾਰਦਵਾਜ ਰਤਨ ਨੇ ਲਿਖਿਆ ਹੈ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕਰੋ।ਜਿਨ੍ਹਾਂ ਨੇ ਮਿਹਨਤ ਕਰਕੇ ਬੱਚਿਆ ਨੂੰ ਸਕੂਲ ਲੈ ਕੇ ਆਏ ਨੇ, ਥੋੜੀ ਤਨਖਾਹ ‘ਤੇ ਵੀ ਬੱਚਿਆ ਨੂੰ ਪੂਰੀ ਮਿਹਨਤ ਨਾਲ ਪੜਾਈ ਕਰਵਾ ਰਹੇ ਹਨ।ਉਹਨਾ ਨੂੰ ਕਿਉਂ ਨਹੀ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਂਦੇ ।

ਇਕ ਹੋਰ ਯੂਜਰ ਮਨਮੋਹਨ ਸਿੰਘ ਨੇ ਕਮੈਂਟ ਕੀਤਾ ਹੈ ਕਿ ਕੈਪਟਨ ਸਾਹਿਬ ਜੋ ਸਾਰਾ ਪੰਜਾਬ ਗੌਰਮਿੰਟ ਇੰਪਲਾਈ ਕਿਸਾਨ, ਮਜਦੂਰ ਯੂਨੀਅਨ ਤੇ ਹੋਰ ਜਥੇਬੰਦੀਆ ਪੰਜਾਬ ਤੇ ਸੜਕਾਂ ‘ਤੇ ਉੱਤਰਿਆ ਹੋਈਆਂ ਨੇ ਉਹ ਵੀ ਤੁਹਾਡੀ ਪ੍ਰਾਪਤੀਆਂ ਹੀ ਨੇ।

ਇਸੇ ਤਰ੍ਹਾਂ ਸੁਖਚੈਨ ਸਿੰਘ ਨੇ ਕਮੈਂਟ ਕੀਤਾ ਹੈ ਕਿ ਗੰਦੀ ਕੈਪਟਨ ਸਰਕਾਰ ਮੁਰਦਬਾਦ ਝੂਠੀ ਸਰਕਾਰ ਮੁਰਦਾਬਾਦ।873 ਬੇਰੁਜ਼ਗਾਰ ਡੀਪੀਈ ਯੂਨੀਅਨ ਜ਼ਿੰਦਾਬਾਦ ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਜ਼ਿੰਦਾਬਾਦ।

ਕਰਮ ਸਿੰਘ ਨੇ ਕਮੈਂਟ ਕੀਤਾ ਹੈ ਕਿ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰੋ, 85ਵੀਂ ਸੰਵਿਧਾਨਕ ਸੋਧ ਲਾਗੂ ਕਰੋ।

Exit mobile version