The Khalas Tv Blog International ਅਮਰੀਕਾ ਵਿੱਚ ਤੂਫ਼ਾਨ ਹੇਲੇਨ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ
International

ਅਮਰੀਕਾ ਵਿੱਚ ਤੂਫ਼ਾਨ ਹੇਲੇਨ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ

ਤੂਫਾਨ ‘ਹੇਲੇਨ’ ਨੇ ਅਮਰੀਕਾ ਦੇ ਦੱਖਣ-ਪੱਛਮੀ ਖੇਤਰ ‘ਚ ਭਾਰੀ ਤਬਾਹੀ ਮਚਾਈ ਹੈ। ਇਸ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ। ਅਮਰੀਕੀ ਬਚਾਅ ਕਰਮਚਾਰੀ ਅਜੇ ਵੀ ਤੂਫਾਨ ਤੋਂ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ।

ਹੈਲਨ ਕਾਰਨ ਹੋਈਆਂ ਅੱਧੀਆਂ ਤੋਂ ਵੱਧ ਮੌਤਾਂ ਉੱਤਰੀ ਕੈਰੋਲੀਨਾ ਵਿੱਚ ਹੋਈਆਂ ਹਨ। 2005 ‘ਚ ਕੈਟਰੀਨਾ ਤੂਫਾਨ ਤੋਂ ਬਾਅਦ ਹੈਲਨ ਇੱਥੇ ਸਭ ਤੋਂ ਘਾਤਕ ਤੂਫਾਨ ਸਾਬਤ ਹੋਇਆ ਹੈ। ਸਾਲ 2005 ਵਿੱਚ ਇੱਥੇ ਤੂਫ਼ਾਨ ਕਾਰਨ 1800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਹਰੀਕੇਨ ਹੇਲੇਨ ਦੇ ਲੈਂਡਫਾਲ ਕਰਨ ਦੇ ਲਗਭਗ ਇੱਕ ਹਫ਼ਤੇ ਬਾਅਦ, ਸੈਂਕੜੇ ਲੋਕ ਅਜੇ ਵੀ ਖੇਤਰ ਵਿੱਚ ਲਾਪਤਾ ਹਨ ਅਤੇ ਲਗਭਗ 8 ਲੱਖ ਘਰ ਅਜੇ ਵੀ ਬਿਜਲੀ ਤੋਂ ਬਿਨਾਂ ਹਨ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵੀਰਵਾਰ ਨੂੰ ਤੂਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ।

Exit mobile version