The Khalas Tv Blog International ਮੋਜ਼ਾਮਬੀਕ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ 1,500 ਤੋਂ ਵੱਧ ਕੈਦੀ ਜੇਲ੍ਹ ਵਿੱਚੋਂ ਫਰਾਰ
International

ਮੋਜ਼ਾਮਬੀਕ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ 1,500 ਤੋਂ ਵੱਧ ਕੈਦੀ ਜੇਲ੍ਹ ਵਿੱਚੋਂ ਫਰਾਰ

ਅਫਰੀਕੀ ਦੇਸ਼ ਮੋਜ਼ਾਮਬੀਕ ‘ਚ ਪੁਲਸ ਦਾ ਕਹਿਣਾ ਹੈ ਕਿ ਚੋਣ ਨਤੀਜਿਆਂ ਖਿਲਾਫ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦਾ ਫਾਇਦਾ ਉਠਾਉਂਦੇ ਹੋਏ 1500 ਤੋਂ ਜ਼ਿਆਦਾ ਕੈਦੀ ਜੇਲ ‘ਚੋਂ ਫਰਾਰ ਹੋ ਗਏ ਹਨ। ਦੇਸ਼ ਦੇ ਪੁਲਿਸ ਮੁਖੀ ਬਰਨਾਰਡੋ ਰਾਫੇਲ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡਾਂ ਨਾਲ ਝੜਪਾਂ ‘ਚ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਜ਼ਖਮੀ ਹੋਏ ਹਨ।

ਉਸ ਦਾ ਕਹਿਣਾ ਹੈ ਕਿ ਜੇਲ੍ਹ ਵਿੱਚੋਂ ਫਰਾਰ ਹੋਏ 150 ਤੋਂ ਵੱਧ ਕੈਦੀਆਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਮੋਜ਼ਾਮਬੀਕ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਅਦਾਲਤ ਨੇ ਅਕਤੂਬਰ ਵਿੱਚ ਹੋਈਆਂ ਚੋਣਾਂ ਵਿੱਚ ਸੱਤਾਧਾਰੀ ਫਰੇਲੀਮੋ ਪਾਰਟੀ ਦੀ ਜਿੱਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ।

ਇਹ ਪਾਰਟੀ 1975 ਤੋਂ ਮੋਜ਼ਾਮਬੀਕ ਵਿੱਚ ਸੱਤਾ ਵਿੱਚ ਹੈ। ਅਕਤੂਬਰ ਵਿੱਚ ਹੋਈਆਂ ਵਿਵਾਦਤ ਚੋਣਾਂ ਤੋਂ ਬਾਅਦ ਦੇਸ਼ ਵਿੱਚ ਅਸ਼ਾਂਤੀ ਫੈਲੀ ਹੋਈ ਹੈ। ਪੁਲਿਸ ਮੁਖੀ ਰਾਫੇਲ ਨੇ ਦੱਸਿਆ ਕਿ ਬੁੱਧਵਾਰ ਨੂੰ ਸਰਕਾਰ ਵਿਰੋਧੀ ਸੰਗਠਨਾਂ ਦੇ ਪ੍ਰਦਰਸ਼ਨਕਾਰੀ ਰਾਜਧਾਨੀ ਦੀ ਜੇਲ ‘ਚ ਪਹੁੰਚੇ, ਜਿਸ ਦਾ ਫਾਇਦਾ ਉਠਾਉਂਦੇ ਹੋਏ ਕੈਦੀਆਂ ਨੇ ਜੇਲ ਦੀ ਇਕ ਕੰਧ ਤੋੜ ਕੇ ਫਰਾਰ ਹੋ ਗਏ।

Exit mobile version