The Khalas Tv Blog India ਕਾਬੁਲ ਦੇ ਹਵਾਈ ਅੱਡੇ ਤੋਂ ਭਾਰਤ ਲਈ ਉਡੀ ਬੁਰੀ ਖ਼ਬਰ
India International Punjab

ਕਾਬੁਲ ਦੇ ਹਵਾਈ ਅੱਡੇ ਤੋਂ ਭਾਰਤ ਲਈ ਉਡੀ ਬੁਰੀ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਤੋਂ ਇਕ ਬੁਰੀ ਖਬਰ ਆ ਰਹੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ‘ਅਲ-ਇੰਤੇਹਾ ਰੂਜ਼’ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਬੁਲ ਦੇ ਹਵਾਈ ਅੱਡੇ ਉੱਤੇ ਲਗਭਗ 150 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ।ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਦੱਸੇ ਜਾਂਦੇ ਹਨ।

ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਨੂੰ ਕਾਬੁਲ ਹਵਾਈ ਅੱਡੇ ਦੇ ਕੋਲ ਅਗਵਾ ਕਰ ਲਿਆ ਗਿਆ ਹੈ। ਅਲ-ਇਤੇਹਾ ਨੇ ਸੂਤਰਾਂ ਦੇ ਹਵਾਲੇ ਖਬਰ ਦਿੱਤੀ ਹੈ ਕਿ ਅਗਵਾਕਾਰ ਤਾਲਿਬਾਨ ਨਾਲ ਜੁੜੇ ਹੋਏ ਸਨ ਅਤੇ ਉਹ ਅੱਠ ਮਿੰਨੀ ਬੱਸਾਂ ਵਿੱਚ ਲੋਕਾਂ ਨੂੰ ਅਗ਼ਵਾ ਕਰ ਕੇ ਤਰਖਿਲ ਵੱਲ ਲੈ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਅਗਵਾਕਾਰਾਂ ਨੇ ਦੂਜੇ ਗੇਟ ਤੋਂ ਲੋਕਾਂ ਨੂੰ ਏਅਰਪੋਰਟ ‘ਤੇ ਲਿਜਾਣ ਦੀ ਗੱਲ ਕੀਤੀ ਸੀ, ਪਰ ਉਹ ਲੋਕਾਂ ਨੂੰ ਕਿਤੇ ਹੋਰ ਲੈ ਗਏ ਹਨ। ਹਾਲੇ ਕਈ ਕੁੱਝ ਸਪਸ਼ਟ ਹੋਣਾ ਬਾਕੀ ਹੈ। ਹਾਲਾਂਕਿ ਤਾਲਿਬਾਨ ਦੇ ਬੁਲਾਰੇ ਅਹਿਮਦਉੱਲਾ ਵਾਸਿਕ ਨੇ 150 ਤੋਂ ਵੱਧ ਲੋਕਾਂ ਨੂੰ ਅਗਵਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਹੁਣ ਤੱਕ, ਭਾਰਤ ਸਰਕਾਰ ਨੇ ਅਲ-ਇਤੇਹਾ ਦੀ ਇਸ ਰਿਪੋਰਟ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

Exit mobile version