The Khalas Tv Blog Punjab ਆਉਂਦੇ ਦਿਨਾਂ ਵਿਚ ਪੰਜਾਬ ਵਿਚ ਹੋਰ ਮੀਂਹ ਦੀ ਸੰਭਾਵਨਾ
Punjab

ਆਉਂਦੇ ਦਿਨਾਂ ਵਿਚ ਪੰਜਾਬ ਵਿਚ ਹੋਰ ਮੀਂਹ ਦੀ ਸੰਭਾਵਨਾ

‘ਦ ਖਾਲਸ ਬਿਉਰੋ : ਚਾਰ ਜਨਵਰੀ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸੂਬੇ ਵਿਚ ਜਬਰਦਸਤ ਸ਼ੀਤ ਲਹਿਰ ਛੇੜ ਦਿਤੀ ਹੈ।ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿਚ ਇਸ ਸ਼ੀਤ ਲਹਿਰ ਤੋਂ ਫਿਲਹਾਲ ਕੋਈ ਛੁਟਕਾਰਾ ਨਹੀਂ ਮਿਲੇਗਾ ਤੇ ਆਉਂਦੇ ਦੋ-ਤਿੰਨ ਦਿਨਾਂ ਤੱਕ ਸੂਬੇ ਵਿਚ ਹੋਰ ਮੀਂਹ ਪੈਂਣ ਦੀ ਸੰਭਾਵਨਾ ਹੈ,ਜਿਸ ਨਾਲ ਤਾਪਮਾਨ ਹੋਰ ਹੇਠਾਂ ਆਵੇਗਾ।ਜਦੋਂ ਕਿ ਫਸਲਾਂ ਲਈ ਇਹ ਮੀਂਹ ਕਾਫੀ ਫਾਇਦੇਮੰਦ ਮੰਨਿਆ ਜਾ ਰਿਹਾ ਹੈ,ਖਾਸ ਤੋਰ ਤੇ ਕਣਕ ਲਈ।ਅਜ ਵੀ ਸਾਰਾ ਦਿਨ ਬਦਲਵਾਈ ਬਣੀ ਰਹੀ ਤੇ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ,ਜਿਸ ਨਾਲ ਆਮ ਜਲਜੀਵਨ ਕਾਫੀ ਪ੍ਰਭਾਵਤ ਰਿਹਾ।

Exit mobile version