The Khalas Tv Blog Punjab ਮੂਸੇਵਾਲਾ ਦਾ ਮਾਤਾ-ਪਿਤਾ ਯੂਕੇ ਲਈ ਰਵਾਨਾ
Punjab

ਮੂਸੇਵਾਲਾ ਦਾ ਮਾਤਾ-ਪਿਤਾ ਯੂਕੇ ਲਈ ਰਵਾਨਾ

Moosewala's parents left for UK

ਮੂਸੇਵਾਲਾ ਦਾ ਮਾਤਾ-ਪਿਤਾ ਯੂਕੇ ਲਈ ਰਵਾਨਾ

‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਯੂਕੇ ਲਈ ਰਵਾਨਾ ਹੋ ਗਏ ਹਨ। ਉਹ ਯੂਕੇ 24 ਨਵੰਬਰ ਤੱਕ ਰਹਿਣਗੇ ਅਤੇ ਉੱਥੇ ਇਕ ਇਨਸਾਫ ਮਾਰਚ ਵਿਚ ਸ਼ਾਮਲ ਹੋਣਗੇ। ਇਹ ਪ੍ਰੋਗਰਾਮ 20 ਨਵੰਬਰ ਨੂੰ ਰੱਖਿਆ ਗਿਆ ਹੈ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉੱਥੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ 2000 ਲੋਕਾਂ ਦੇ ਸ਼ਾਮਿਲ ਹੋਣ ਦੀ ਖਬਰ ਮਿਲੀ ਹੈ, ਜੋ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਨਗੇ। ਜਾਣਕਾਰੀ ਮੁਤਾਬਕ ਯੂਕੇ ਦੀ ਕੰਪਨੀ ਸਿੱਧੂ ਮੂਸੇਵਾਲਾ ਦਾ ਹੈਲੋਗ੍ਰਾਮ ਬਣਾ ਰਹੀ ਹੈ, ਜਿਸ ਕਾਰਨ ਸਿੱਧੂ ਦੇ ਮਾਤਾ-ਪਿਤਾ ਵਿਦੇਸ਼ ਚਲੇ ਗਏ ਹਨ।

Exit mobile version