The Khalas Tv Blog Punjab ਅੰਕਿਤ ਅਤੇ ਸਚਿਨ ਨੂੰ ਪੁਲਿਸ  ਰਿੜਕੇਗੀ ਪੰਜ ਦਿਨ ਹੋਰ
Punjab

ਅੰਕਿਤ ਅਤੇ ਸਚਿਨ ਨੂੰ ਪੁਲਿਸ  ਰਿੜਕੇਗੀ ਪੰਜ ਦਿਨ ਹੋਰ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕਤ ਲ ਕੇਸ ਦੇ ਮੁਲ ਜ਼ਮ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ । ਅਦਾਲਤ ਨੇ ਉਨ੍ਹਾਂ ਨੂੰ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ । ਪੁਲਿਸ ਦੀ ਦਲੀਲ ਸੀ ਕਿ ਪੁਲਿਸ ਹਿਰਾਸਤ ਵਿੱ ਚ ਲਏ ਮੁਲ ਜ਼ਮਾਂ ਨੂੰ ਪੁਲਿਸ ਨੂੰ ਕਤ ਲ ਕਾਂਡ ਨਾਲ ਜੁੜੇ ਸਬੰਧਾਂ ਦੀ ਲਗਾਤਾਰ ਸੂਹ ਮਿਲਦੀ ਆ ਰਹੀ ਹੈ।  

ਅੰਕਿਤ ਸੇਰਸਾ ਦੀ ਉਮਰ 19 ਸਾਲ ਹੈ। ਮੂਸੇਵਾਲਾ ਦਾ ਕਤ ਲ ਉਸ ਦਾ ਪਹਿਲਾ ਕਤ ਲ ਸੀ। ਉਹ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂ ਗ ‘ਚ ਸ਼ਾਮਲ ਹੋਇਆ ਸੀ। ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅੰਕਿਤ ਨੇ ਰਾਜਸਥਾਨ ‘ਚ 2 ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਮੋਨੂੰ ਡਾਗਰ ਨਾਲ ਹੋਈ। ਡਾਗਰ ਨੇ ਉਸ ਨੂੰ ਲਾਰੈਂਸ ਦੇ ਭਰਾ ਅਨਮੋਲ ਨਾਲ ਮਿਲਾਇਆ। ਫਿਰ ਉਹ ਲਾਰੈਂਸ ਗੈਂ ਗ ਦਾ ਸਰਗਨਾ ਬਣ ਗਿਆ।

ਦਿੱਲੀ ਪੁਲਿਸ ਨੇ ਕਸ਼ਮੀਰੀ ਗੇਟ ਤੋਂ ਗ੍ਰਿਫ਼ ਤਾਰੀ ਤੋਂ ਬਾਅਦ ਅੰਕਿਤ ਸੇਰਸਾ ਦੇ ਮੋਬਾਈਲ ਦੀ ਤਲਾਸ਼ੀ ਲਈ। ਉਸ ਤੋਂ ਮੂਸੇਵਾਲਾ ਨੂੰ ਮਾਰ ਨ ਤੋਂ ਬਾਅਦ ਇਸ ਕਾ ਤ ਲ ਨੂੰ ਜਸ਼ਨ ਮਨਾਉਂਦੇ ਦੇਖਿਆ ਗਿਆ ਸੀ । ਜਿਸ ‘ਚ ਸ਼ਾਰ ਪ ਸ਼ੂਟ ਰ ਅੰਕਿਤ ਸੇਰਸਾ ਦੇ ਨਾਲ ਪ੍ਰਿਅਵਰਤ ਫੌਜੀ, ਸਚਿਨ ਭਿਵਾਨੀ, ਕਪਿਲ ਪੰਡਿਤ ਅਤੇ ਦਾਨਾਰਾਮ ਵੀ ਨਜ਼ਰ ਆ ਰਹੇ ਸਨ।

ਪੰਜਾਬ ਪੁਲਸ ਦੀ ਪੁੱਛਗਿੱਛ ‘ਚ ਅੰਕਿਤ ਸੇਰਸਾ ਨੇ ਦੱਸਿਆ ਕਿ ਕਤ ਲ ਤੋਂ ਪਹਿਲਾਂ ਗੈਂ ਗਸਟਰ ਗੋਲਡੀ ਬਰਾੜ ਨੇ ਉਸ ਨੂੰ ਫਿਰੌਤੀ ਦੇ ਪੈਸੇ ਦੇਣ ਦੀ ਗੱਲ ਕਹੀ ਸੀ। ਉਸ ਨੇ ਨਾਲ ਹੀ ਇਹ  ਦਾਅਵਾ ਕੀਤਾ ਕਿ ਕ ਤਲ ਤੋਂ ਬਾਅਦ ਗੋਲਡੀ ਨੇ ਉਸਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਸੀ। ਉਸ ਨੂੰ ਨਾ ਤਾਂ ਕੋਈ ਪੈਸਾ ਦਿੱਤਾ ਗਿਆ ਅਤੇ ਨਾ ਹੀ ਲਾਰੈਂਸ ਗੈਂ ਗ ਨੇ ਉਸ ਦਾ ਸਾਥ ਦਿੱਤਾ ਹੈ।

Exit mobile version