The Khalas Tv Blog Punjab 53 ਦਿਨਾਂ ਬਾਅਦ ਹਸਪਤਾਲ ਤੋਂ ਨਿਕਲੇ ਮੂਸੇਵਾਲਾ ਦੇ ਦੋਸਤ
Punjab

53 ਦਿਨਾਂ ਬਾਅਦ ਹਸਪਤਾਲ ਤੋਂ ਨਿਕਲੇ ਮੂਸੇਵਾਲਾ ਦੇ ਦੋਸਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ 53 ਦਿਨਾਂ ਬਾਅਦ ਅੱਜ ਉਸ ਦੇ ਨਾਲ ਗੰਭੀਰ ਜ਼ਖ਼ ਮੀ ਹੋਏ ਦੋ ਦੋਸਤਾਂ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਨ੍ਹਾਂ ਨੂੰ ਹਸਪਤਾਲ ਤੋਂ ਲੈਣ ਗਏ। ਇਸ ਦੌਰਾਨ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਸੀ ਅਤੇ ਮੂਸੇਵਾਲਾ ਦੇ ਦੋਸਤਾਂ ਨੂੰ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। ਇਹ ਦੋਵੇਂ ਦੋਸਤ ਮੂਸੇਵਾਲਾ ਕ ਤਲ ਕਾਂਡ ਦੇ ਵੱਡੇ ਚਸ਼ਮਦੀਦ ਗਵਾਹ ਹਨ ਅਤੇ ਹੋ ਸਕਦਾ ਹੈ ਕਿ ਪੁਲਿਸ ਹੁਣ ਇਨ੍ਹਾਂ ਦੋਸਤਾਂ ਨੂੰ ਆਪਣੀ ਜਾਂਚ ਵਿੱਚ ਸ਼ਾਮਿਲ ਕਰੇ।

ਜਦੋਂ ਮੂਸੇਵਾਲਾ ਉੱਤੇ ਗੋ ਲੀਆਂ ਦੇ ਨਾਲ ਹਮ ਲਾ ਕੀਤਾ ਗਿਆ ਸੀ ਤਾਂ ਉਸਦੇ ਨਾਲ ਬੈਠੇ ਦੋਸਤ ਗੰਭੀਰ ਜ਼ਖ਼ ਮੀ ਹੋ ਗਏ ਸਨ ਜਿਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜ਼ਖ਼ ਮੀ ਨੌਜਵਾਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ। ਮੂਸੇਵਾਲਾ ਦੇ ਦੋਸਤਾਂ ਦੀ ਹਸਪਤਾਲ ਵਿੱਚ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਨੂੰ ਵੀ ਉਨ੍ਹਾਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਦੀ ਸੱਜੀ ਬਾਂਹ, ਕੂਹਣੀ ਅਤੇ ਪੱਟ ਉੱਤੇ ਗੋ ਲੀਆਂ ਵੱਜੀਆਂ ਸਨ ਜਦਕਿ ਗੁਰਵਿੰਦਰ ਸਿੰਘ ਦੀ ਸੱਜੀ ਬਾਂਹ ਉੱਤੇ ਗੋ ਲੀਆਂ ਵੱਜੀਆਂ ਸਨ। ਦੋਵਾਂ ਦਾ ਖ਼ੂ ਨ ਵੀ ਬਹੁਤ ਵਹਿ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਖ਼ੂ ਨ ਵੀ ਚੜਾਉਣਾ ਪਿਆ।

Exit mobile version