The Khalas Tv Blog Punjab ਛੋਟੇ ਸਿੱਧੂ ਦਾ ਘਰ ‘ਚ ਸ਼ਾਨਦਾਰ Welcome ! ਘਰ ਪਹੁੰਚਣ ਤੋਂ ਪਹਿਲਾਂ ਇਤਿਹਾਸਕ ਥਾਂ ‘ਤੇ ਅਰਦਾਸ ਕੀਤੀ !
Punjab

ਛੋਟੇ ਸਿੱਧੂ ਦਾ ਘਰ ‘ਚ ਸ਼ਾਨਦਾਰ Welcome ! ਘਰ ਪਹੁੰਚਣ ਤੋਂ ਪਹਿਲਾਂ ਇਤਿਹਾਸਕ ਥਾਂ ‘ਤੇ ਅਰਦਾਸ ਕੀਤੀ !

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਛੋਟੇ ਭਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਹਵੇਲੀ ਵਿੱਚ ਛੋਟਾ ਸਿੱਧੂ ਪਹੁੰਚ ਗਿਆ ਹੈ, ਉਸ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਹੈ । ਨੌਜਵਾਨਾਂ ਨੇ ਭੰਗੜੇ ਪਾਏ ਅਤੇ ਔਰਤਾਂ ਨੇ ਵਧਾਇਆਂ ਦੇ ਗੀਤ ਗਾਏ ਅਤੇ ਪਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ । ਉਧਰ ਘਰ ਪਹੁੰਚਣ ਤੋਂ ਪਹਿਲਾਂ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਦੇ ਨਾਲ ਤਖਤ ਦਮਦਮਾ ਸਾਹਿਬ ਨਤਮਸਤਕ ਹੋਏ। ਛੋਟੇ ਸਿੱਧੂ ਨੂੰ ਸਰੋਪਾ ਭੇਟ ਕੀਤਾ ਗਿਆ ਅਤੇ ਲੰਮੀ ਉਮਰ ਦੀ ਅਰਦਾਸ ਵੀ ਕੀਤੀ ਗਈ । ਪਰਿਵਾਰ ਨੇ ਰੱਬ ਵੱਲੋਂ ਬਖਸ਼ੀਦਾਤ ਲਈ ਸ਼ੁੱਕਰਾਨਾ ਕੀਤਾ ।

ਛੋਟੇ ਸਿੱਧੂ ਨੂੰ ਘਰ ਲਿਆਉਣ ਤੋਂ ਪਹਿਲਾਂ IVF ਨਾਲ ਜੁੜੇ ਸਾਰੇ ਦਸਤਾਵੇਜ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਸਪਤਾਲ ਵਿੱਚ ਜਮਾ ਕਰਵਾ ਦਿੱਤੇ ਹਨ । ਪਰ ਨਾਲ ਹੀ ਬਲਕੌਰ ਸਿੰਘ ਨੇ ਮਾਨ ਸਰਕਾਰ ਦੀ ਮਨਸ਼ਾ ‘ਤੇ ਸਵਾਲ ਖੜੇ ਕੀਤੇ ਹਨ । ਉਨ੍ਹਾਂ ਕਿਹਾ ਮੈਂ ਮੰਨ ਦਾ ਹਾਂ ਕਿ ਕੇਂਦਰ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ । ਪਰ ਸਿਹਤ ਮੰਤਰੀ ਨੂੰ ਪੱਤਰ ਬਾਰੇ ਬਾਰੇ ਪਤਾ ਸੀ ਉਨ੍ਹਾਂ ਨੇ ਹੀ ਮਾਨਸਾ ਦੇ ਸਿਵਲ ਸਰਜਨ ਨੂੰ ਭੇਜਿਆ ਹੈ । ਅਸੀਂ IVF ਵਿਦੇਸ਼ ਤੋ ਕਰਵਾਇਆ ਸੀ ਕਿਉਂਕਿ ਸਾਨੂੰ ਪਤਾ ਸੀ ਭਾਰਤ ਦੇ ਕਾਨੂੰਨ ਮੁਤਾਬਿਕ ਇਹ ਨਹੀਂ ਹੋ ਸਕਦਾ ਹੈ। ਮੈਂ ਆਉਂਦੇ ਹੀ ਮਾਨਸਾ ਦੇ ਪ੍ਰਾਇਮਰੀ ਕੇਂਦਰ ਨੂੰ ਪੂਰੀ ਜਾਣਕਾਰੀ ਦਿੱਤੀ ਸੀ ।

ਪਿਤਾ ਬਲਕੌਰ ਸਿੰਘ ਨੇ ਕਿਹਾ ਜਦੋਂ ਮੇਰੇ ਪੁੱਤ ਦੀ ਜਾਨ ਨੂੰ ਖ਼ਤਰੇ ਦੀ ਚਿੱਠੀ ਸੈਂਟਰ ਤੋਂ ਆਈ ਸੀ ਉਦੋਂ ਭਗਵੰਤ ਮਾਨ ਸਰਕਾਰ ਕੋਲੋ ਕੁਝ ਨਹੀਂ ਕਰ ਹੋਇਆ, ਉਸਦੇ ਕਤਲ ਤੋਂ ਬਾਅਦ ਵਾਅਦਾ ਕਰ ਕੇ ਵੀ CM ਸਾਬ੍ਹ ਨਾ ਸਾਨੂੰ ਮਿਲੇ ਨਾ ਹੀ ਕੇਸ ਦੇ ਅਹਿਮ ਪਹਿਲੂਆਂ ‘ਤੇ ਅਦਾਲਤ ਦੇ ਹੁਕਮ ਮੰਨੇ ਜਾ ਰਹੇ। ਪਰ ਪਰਿਵਾਰ ਨੂੰ ਇੱਕ ਨਾਜ਼ੁਕ ਸਮੇਂ ‘ਤੇ ਤੰਗ ਪਰੇਸ਼ਾਨ ਕਰਨ ਲਈ 3 ਦਿਨ ਵੀ ਨਾ ਪਾ ਹੋਏ, ਸਾਨੂੰ ਹਸਪਤਾਲ ਤੋਂ ਛੁੱਟੀ ਵੀ ਨਾ ਲੈਣ ਦਿੱਤੀ ਗਈ।

Exit mobile version