The Khalas Tv Blog Punjab ਪੰਜਾਬ ‘ਚ ਮਾਨਸੂਨ ਹੋਇਆ ਸੁਸਤ, ਮੌਸਮ ‘ਚ ਹੋਵੇਗਾ ਤੇਜ਼ੀ ਨਾਲ ਬਦਲਾਅ
Punjab

ਪੰਜਾਬ ‘ਚ ਮਾਨਸੂਨ ਹੋਇਆ ਸੁਸਤ, ਮੌਸਮ ‘ਚ ਹੋਵੇਗਾ ਤੇਜ਼ੀ ਨਾਲ ਬਦਲਾਅ

ਮੁਹਾਲੀ : ਪੰਜਾਬ ਦੇ ਮੌਸਮ ‘ਚ ਹੋਵੇਗਾ ਵੱਡਾ ਬਦਲਾਅ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੁਣ ਜ਼ੀਰੋ ਤੋਂ 25 ਫੀਸਦੀ ਤੱਕ ਸੀਮਤ ਹੈ। ਇਸ ਕਾਰਨ ਹੁਣ ਕੁਝ ਥਾਵਾਂ ‘ਤੇ ਬੂੰਦਾ-ਬਾਂਦੀ ਦੇਖੀ ਜਾ ਸਕਦੀ ਹੈ। ਕੱਲ੍ਹ ਕੁਝ ਥਾਵਾਂ ‘ਤੇ ਮੀਂਹ ਕਾਰਨ ਤਾਪਮਾਨ 1.4 ਡਿਗਰੀ ਤੱਕ ਡਿੱਗ ਗਿਆ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਮੀਂਹ ਨਾ ਪੈਣ ਕਾਰਨ ਪੰਜਾਬ ‘ਚ ਹੌਲੀ-ਹੌਲੀ ਤਾਪਮਾਨ ‘ਚ ਵਾਧਾ ਹੋਇਆ ਹੈ। ਵਾਯੂਮੰਡਲ ਵਿੱਚ ਮੌਜੂਦ ਨਮੀ ਵਿੱਚ ਕਮੀ ਆਵੇਗੀ ਅਤੇ ਚਿਪਚਿਪੀ ਗਰਮੀ ਤੋਂ ਰਾਹਤ ਮਿਲੇਗੀ।

ਸ਼ਨੀਵਾਰ ਨੂੰ ਕੁਝ ਥਾਵਾਂ ‘ਤੇ ਮੀਂਹ ਅਤੇ ਬੱਦਲਵਾਈ ਕਾਰਨ ਤਾਪਮਾਨ ‘ਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 34.5 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਔਸਤਨ 2.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜਿਸ ਵਿੱਚ ਲੁਧਿਆਣਾ ਵਿੱਚ 11.9 ਐਮਐਮ, ਰੂਪਨਗਰ ਵਿੱਚ 19.2 ਐਮਐਮ ਅਤੇ ਮੁਹਾਲੀ ਵਿੱਚ 15.1 ਐਮਐਮ ਵਰਖਾ ਦਰਜ ਕੀਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 27 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

ਪੰਜਾਬ ਵਿੱਚ ਇਸ ਸੀਜ਼ਨ ਵਿੱਚ ਕਮਜ਼ੋਰ ਮਾਨਸੂਨ ਕਾਰਨ ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੋਇਆ ਹੈ। ਆਮ ਨਾਲੋਂ 23 ਫੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ 7 ਜੂਨ ਤੱਕ ਸੂਬੇ ਵਿੱਚ 388.4 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਹੁਣ ਤੱਕ ਸਿਰਫ਼ 298.7 ਮਿਲੀਮੀਟਰ ਮੀਂਹ ਹੀ ਪਿਆ ਹੈ। ਹੁਣ ਮਾਨਸੂਨ ਵੀ ਕਮਜ਼ੋਰ ਪੈ ਗਿਆ ਹੈ ਅਤੇ ਉਮੀਦ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਨਹੀਂ ਪਵੇਗਾ।

 

Exit mobile version