The Khalas Tv Blog Punjab ਪੰਜਾਬ ‘ਚ ਛੇਤੀ ਖੁੱਲ੍ਹਣਗੇ ਮੁਹੱਲਾ ਕਲੀਨਕ : ਡਾ ਵਿਜੇ ਸਿੰਗਲਾ
Punjab

ਪੰਜਾਬ ‘ਚ ਛੇਤੀ ਖੁੱਲ੍ਹਣਗੇ ਮੁਹੱਲਾ ਕਲੀਨਕ : ਡਾ ਵਿਜੇ ਸਿੰਗਲਾ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਇੱਕ ਹੋਰ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਹੈ। ਪੰਜਾਬ ਦੇ 117 ਹਲਕਿਆਂ ‘ਚ  ਬਹੁਤ ਜਲਦ ਮੁਹੱਲਾ ਕਲੀਨਿਕ ਖੁੱਲ੍ਹੇ ਜਾਣਗੇ । ਸਿਹਤ ਵਿਭਾਗ ਵੱਲੋਂ ਸਾਰੇ ਸਿਵਲ ਸਰਜਨ ਨੂੰ ਪੱਤਰ ਜਾਰੀ ਕੀਤੇ ਗਏ। ਵਿਧਾਇਕਾਂ ਨਾਲ ਰਾਬਤਾ ਕਰ ਜਗ੍ਹਾ ਚੁਣਨ ਦੇ ਨਿਰਦੇਸ਼ ਦਿੱਤੇ ਗਏ ਨੇ। ਇੱਕ ਮਈ ਤੱਕ ਸਿਵਲ ਸਰਜਨ ਤੋਂ ਜਾਣਕਾਰੀ ਮੰਗੀ ਗਈ ਹੈ। ਸਬੰਧੀ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਦੱਸਿਆ ਹੈ ਕਿ ਇਸ ਸਾਲ ਦੇ ਆਖ਼ਿਰ ਦੇ ਵਿੱਚ ਇਨਾਂ ਮੁਹੱਲਾ ਕਲੀਨਕਾਂ ਵਿੱਚ ਲੋਕਾਂ ਦਾ ਇਲਾਜ਼ ਸ਼ੁਰੂ ਹੋ ਜਾਵੇਗਾ।

ਉਨ੍ਹ ਨੇ ਕਿਹਾ ਕਿ ਅਸੀਂ ਦਿੱਲੀ ਗਏ ਸੀ। ਉੱਥੇ ਅਮੀਰ ਮਰੀਜ਼ ਵੀ ਮੁਹੱਲਾ ਕਲੀਨਿਕਾਂ ਵਿੱਚ ਇਲਾਜ ਕਰਵਾ ਰਹੇ ਹਨ। ਉਹ ਨਾਂਅ ਆਨਲਾਈਨ ਰਜਿਸਟਰ ਕਰਵਾਉਂਦੇ ਹਨ। ਡਾਕਟਰ ਦਵਾਈਆਂ ਦਿੰਦੇ ਹਨ। ਟੈਸਟ ਵੀ ਕਰਵਾਏ ਜਾਂਦੇ ਹਨ। ਇਸੇ ਤਰਜ਼ ’ਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ। ਡਾ ਸਿੰਗਲਾ ਨੇ ਇਹ ਵੀ ਕਿਹਾ ਹਾ ਕਿ ਅਗਲੇ ਮਹੀਨੇ ਤੋਂ ਸਰਕਾਰੀ ਹਸਪਤਾਲਾਂ ਦੀ ਵਿਵਸਥਾ ਵੀ ਸ਼ੁਰੂ ਕਰ ਦਿੱਤੀ ਜਾਵੇਗੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਮੰਤਰੀਆਂ ਨਾਲ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਕਾਂ ਦਾ ਦੌਰਾ ਕੀਤੀ ਸੀ ।ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਦਿੱਲੀ ਦੇ ਸਿਹਤ ਅਤੇ ਸਿੱਖਿਆ ਮਾਡਲ ਨੂੰ ਦੁਹਰਾਉਣ ਦਾ ਐਲਾਨ ਕੀਤਾ ਸੀ। 

Exit mobile version