The Khalas Tv Blog Punjab ਫਰਜ਼ੀ T-20 ਕ੍ਰਿਕਟ ਟੂਰਨਾਮੈਂਟ ਕਰਵਾ ਕੇ ਕਰੋੜਾਂ ਦਾ ਸੱਟਾ ਲਵਾਉਣ ਵਾਲੇ ਪੁਲਿਸ ਅੜਿੱਕੇ, ਜ਼ਬਤ ਕੀਤੇ ਹਾਈਟੈੱਕ ਕੈਮਰੇ
Punjab

ਫਰਜ਼ੀ T-20 ਕ੍ਰਿਕਟ ਟੂਰਨਾਮੈਂਟ ਕਰਵਾ ਕੇ ਕਰੋੜਾਂ ਦਾ ਸੱਟਾ ਲਵਾਉਣ ਵਾਲੇ ਪੁਲਿਸ ਅੜਿੱਕੇ, ਜ਼ਬਤ ਕੀਤੇ ਹਾਈਟੈੱਕ ਕੈਮਰੇ

‘ਦ ਖ਼ਾਲਸ ਬਿਊਰੋ :- ਪਿਛਲੇ ਦਿਨੀਂ ਹੋਏ ਲਾਂਡਰਾਂ-ਸਰਹਿੰਦ ਦੇ ਮੁੱਖ ਮਾਰਗ ਵਿਖੇ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਮੈਚ ਦੀ ਆੜ ‘ਚ ਕਰੋੜਾਂ ਰੁਪਏ ਦਾ ਕਥਿਤ ਸੱਟਾ ਲਗਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ (ਰਾਜਸਥਾਨ) ਤੇ ਦੁਰਗੇਸ਼ ਨੂੰ ਕੱਲ੍ਹ 5 ਦਿਨ ਦੇ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਦਾਲਤ ਦੀ ਸੁਨਵਾਈ ਮਗਰੋਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਲੁਧਿਆਣਾ ਜੇਲ੍ਹ ਭੇਜ ਦਿੱਤਾ ਹੈ। ਮੁਹਾਲੀ ਦੀ SP (ਦਿਹਾਤੀ) ਸ਼੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫਰਜ਼ੀ ਮੈਚ ਮਾਮਲੇ ‘ਚ ਹੁਣ ਤੱਕ ਮੁੱਖ ਮੁਲਜ਼ਮ ਡੰਡੀਵਾਲ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਦੋ ਮੁਲਜ਼ਮ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਂਦਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਪਹਿਲਾਂ ਤੋਂ ਹੀ ਜੇਲ੍ਹ ‘ਚ ਹਨ। ਮੁਲਜ਼ਮ ਦੁਰਗੇਸ਼ ’ਤੇ ਫਰਜ਼ੀ ਮੈਚਾਂ ਲਈ ਹਾਈਟੈੱਕ ਕੈਮਰੇ ਮੁਹੱਈਆ ਕਰਵਾਉਣ ਦਾ ਦੋਸ਼ ਹੈ।

ਪੁਲੀਸ ਨੇ ਹਾਈਟੈੱਕ ਕੈਮਰੇ ਬਰਾਮਦ ਕੀਤੇ

ਜ਼ਿਲ੍ਹੇ ਦੀ SP (ਦਿਹਾਤੀ) ਸ਼੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲੀਸ ਨੇ ਦੁਰਗੇਸ਼ ਦੀ ਨਿਸ਼ਾਨਦੇਹੀ ’ਤੇ ਹਾਈਟੈੱਕ ਕੈਮਰੇ ਵੀ ਬਰਾਮਦ ਕਰ ਲਏ ਹਨ। ਇਸ ਤੋਂ ਪਹਿਲਾਂ ਮੈਚ ਖੇਡਣ ਲਈ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਵਰਦੀਆਂ ਸਮੇਤ ਗਰਾਊਂਡ ‘ਚ ਲੱਗੇ ਹੋਰਡਿੰਗ ਵੀ ਕਬਜ਼ੇ ‘ਚ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੁਰਗੇਸ਼ ਨੇ ਮੈਚ ਲਈ ਹਾਈਟੈੱਕ ਕੈਮਰੇ ਹਿਸਾਰ ਤੋਂ ਪਹਿਲਾਂ ਖਰੀਦੇ ਸਨ, ਜਿਨ੍ਹਾਂ ਨੂੰ ਅੱਗੇ ਫਰੀਦਕੋਟ ਦੇ ਵਸਨੀਕ ਰਾਹੀਂ ਡੰਡੀਵਾਲ ਤੱਕ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ 22 ਖਿਡਾਰੀਆਂ ਦੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ’ਚੋਂ ਚੱਪੜਚਿੜੀ ਦੇ ਚਾਰ ਖਿਡਾਰੀਆਂ ਦੇ ਬਿਆਨ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ ਤੇ ਬਾਕੀ ਖਿਡਾਰੀਆਂ ਨੂੰ ਜਾਂਚ ‘ਚ ਸ਼ਾਮਲ ਹੋਣ ਤੇ ਬਿਆਨ ਦਰਜ ਕਰਵਾਉਣ ਲਈ ਥਾਣੇ ਸੱਦਿਆ ਗਿਆ ਹੈ।

 

 

Exit mobile version