The Khalas Tv Blog Punjab ਹਨੀਟਰੈਪ ਲਗਾ ਕੇ ਪੰਜਾਬ ਦੇ ਵਿਦਿਆਰਥੀ ਨੂੰ ਕੁੜੀ ਨੇ ਫਸਾਇਆ,50 ਲੱਖ ਦੀ ਫਿਰੌਤੀ ਮੰਗੀ,MBBS ਵਿਦਿਆਰਥੀ ਗੈਂ ਗ ਦਾ ਮੈਂਬਰ
Punjab

ਹਨੀਟਰੈਪ ਲਗਾ ਕੇ ਪੰਜਾਬ ਦੇ ਵਿਦਿਆਰਥੀ ਨੂੰ ਕੁੜੀ ਨੇ ਫਸਾਇਆ,50 ਲੱਖ ਦੀ ਫਿਰੌਤੀ ਮੰਗੀ,MBBS ਵਿਦਿਆਰਥੀ ਗੈਂ ਗ ਦਾ ਮੈਂਬਰ

ਮੁਹਾਲੀ ਦੇ ਰਹਿਣ ਵਾਲੇ ਹਿਤੇਸ਼ ਨੂੰ ਕੀਤਾ ਗਿਆ ਸੀ ਕਿਡਨੈਪ,ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜਦਾ ਸੀ ਵਿਦਿਆਰਥੀ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਨੇ ਹਨੀ ਟਰੈਪ ਦੇ ਵੱਡੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਨੀ ਟਰੈਪ ਦੇ ਜ਼ਰੀਏ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਪਹਿਲਾਂ ਕਿਡਨੈਪ ਕੀਤਾ ਗਿਆ ਫਿਰ 50 ਲੱਖ ਦੀ ਫਿਰੌਤੀ ਮੰਗੀ ਗਈ। ਪੁਲਿਸ ਨੇ ਵਿਦਿਆਰਥੀ ਨੂੰ ਛੁਡਾ ਲਿਆ ਹੈ। 3 ਲੋਕਾਂ ਦੇ ਇਸ ਗੈਂਗ ਵਿੱਚ 3 ਮੁੰਡੇ ਅਤੇ ਇੱਕ ਕੁੜੀ ਸੀ। ਕੁੜੀ ਦੇ ਜ਼ਰੀਏ ਹੀ ਗੈਂਗ ਹਨੀ ਟਰੈਪ ਵਿੱਚ ਫਸਾਉਂਦਾ ਸੀ। ਗੈਂਗ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗ ਦਾ ਇੱਕ ਮੈਂਬਰ MBBS ਦੀ ਪੜਾਈ ਕਰ ਰਿਹਾ ਹੈ ਜਦਕਿ ਦੂਜਾ ਫਾਰਮਾਸਿਸਟ ਰਹਿ ਚੁੱਕਿਆ ਹੈ।

ਇਸ ਤਰ੍ਹਾਂ ਬਰਾਮਦ ਹੋਇਆ ਵਿਦਿਆਰਥੀ

ਰੋਪੜ ਰੇਂਜ ਦੇ DIG ਗੁਰਪ੍ਰੀਤ ਭੁੱਲਰ ਨੇ ਦੱਸਿਆ ਸੀ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ BE ਵਿਦਿਆਰਥੀ ਹਿਤੇਸ਼ ਨੂੰ ਕਿਡਨੈਪ ਕਰ ਲਿਆ ਗਿਆ ਸੀ। ਉਸ ਨੂੰ ਖਰੜ ਦੇ ਰਣਜੀਤ ਸਿੰਘ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰੱਖਿਆ ਹੋਇਆ ਸੀ। ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਐਕਸ਼ਨ ਵਿੱਚ ਆਈ ਅਤੇ 48 ਘੰਟੇ ਦੇ ਅੰਦਰ ਹਿਤੇਸ਼ ਨੂੰ ਬਰਾਮਦ ਕਰ ਲਿਆ ਗਿਆ। DIG ਨੇ ਦੱਸਿਆ ਕਿ ਗੈਂਗ ਦੇ 3 ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਅਜੇ ਕਾਦਿਆ ਪਾਣੀਪਤ ਦਾ ਰਹਿਣ ਵਾਲਾ ਹੈ, ਦੂਜਾ ਕਿਡਨੈਪਰ ਸਿਰਸਾ ਦੇ ਆਬੂਦ ਦਾ ਅਜੇ ਹੈ ਜਦਕਿ ਇਨ੍ਹਾਂ ਦੀ ਮਹਿਲਾ ਸਾਥੀ ਰਾਖੀ ਸੋਨੀਪਤ ਦੀ ਰਹਿਣ ਵਾਲੀ ਹੈ। ਪੁਲਿਸ ਨੇ ਇਨ੍ਹਾਂ ਤੋਂ ਹਾਂਡਾ ਸਿਟੀ ਕਾਰ, ਮੋਬਾਈਲ ਫੋਨ,ਕਾਰਤੂਸ ਅਤੇ ਪਿਸਟਲ ਵੀ ਬਰਾਮਦ ਕੀਤੀ ਹੈ।

ਰਾਖੀ ਨੇ ਹਿਤੇਸ਼ ਨੂੰ ਹਨੀ ਟਰੈਪ ਵਿੱਚ ਫਸਾਇਆ

ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਰਾਖੀ ਨੇ ਫੇਸਬੁਕ ‘ਤੇ ਫੇਕ ਪ੍ਰੋਫਾਇਲ ਬਣਾਇਆ ਹੋਇਆ ਹੈ, ਜਿਸ ਦੇ ਜ਼ਰੀਏ ਉਹ ਵਿਦਿਆਰਥੀਆਂ ਨਾਲ ਦੋਸਤੀ ਕਰਦੀ ਹੈ। ਉਨ੍ਹਾਂ ਨਾਲ ਰੰਗੀਨ ਗੱਲਾਂ ਕਰਦੀ ਹੈ। ਇਸੇ ਤਰ੍ਹਾਂ ਗੱਲਾਂ ਗੱਲਾਂ ਵਿੱਚ ਰਾਖੀ ਮੁੰਡਿਆਂ ਦੇ ਮਾਲੀ ਹਾਲ ਦੀ ਜਾਣਕਾਰੀ ਲੈਂਦੀ ਹੈ। ਉਸ ਤੋਂ ਬਾਅਦ ਸ਼ਿਕਾਰ ਚੁਣ ਦੀ ਹੈ। ਜਦੋਂ ਨੌਜਵਾਨ ਉਸ ‘ਤੇ ਭਰੋਸਾ ਕਰਨ ਲੱਗ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਿਲਣ ਦੀ ਅਤੇ ਆਪਣੇ 2 ਸਾਥੀਆਂ ਦੇ ਨਾਲ ਕਿਡਨੈਪ ਕਰਕੇ ਘਰ ਵਾਲਿਆਂ ਤੋਂ ਫਿਰੌਤੀ ਮੰਗ ਦੀ ਸੀ। ਕਿਡਨੈਪ ਕੀਤੇ ਹਿਤੇਸ਼ ਦੇ ਪਿਤਾ ਨੇ ਦੱਸਿਆ ਕਿ ਪੁੱਤਰ ਦੇ ਮੋਬਾਈਲ ਫੋਨ ਤੋਂ ਹੀ ਫਿਰੌਤੀ ਮੰਗੀ ਗਈ ਸੀ। ਉਨ੍ਹਾਂ ਨੇ ਕਿਡਨੈਪਰ ਨੂੰ ਕਿਹਾ ਕਿ ਉਹ ਨੌਕਰੀ ਪੇਸ਼ਾ ਨੇ ਅਤੇ 50 ਲੱਖ ਨਹੀਂ ਦੇ ਸਕਦੇ। ਪਿਤਾ ਨੇ 2 ਲੱਖ ਤੋਂ ਲੈ ਕੇ 8 ਲੱਖ ਦੀ ਪੇਸ਼ਕਸ਼ ਕੀਤੀ ਪਰ ਕਿਡਨੈਪਰ ਨਹੀਂ ਮੰਨੇ ਤਾਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। DIG ਭੁੱਲਰ ਨੇ ਦੱਸਿਆ ਕਿ ਰਾਖੀ ਨੇ ਹਿਤੇਸ਼ ਨੂੰ ਮਾਲ ਦੇ ਕੋਲ ਬੁਲਾਇਆ ਸੀ। ਕਾਰ ਵਿੱਚ ਬਿਠਾ ਕੇ ਉਸ ਨੂੰ ਕਾਬੂ ਕਰ ਲਿਆ ਗਿਆ, ਫਿਰ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਗਈਆਂ ਅਤੇ ਬੇਹੋਸ਼ੀ ਦਾ ਇਨਜੈਕਸ਼ਨ ਲਗਾਇਆ ਗਿਆ ਫਿਰ ਉਸ ਨੂੰ ਰਣਜੀਤ ਨਗਰ ਦੇ ਇੱਕ ਕਿਰਾਏ ਦੇ ਮਕਾਨ ਵਿੱਚ ਸੁੱਟ ਦਿੱਤਾ ਗਿਆ। ਕਿਡਨੈਪਰ ਅਜੇ ਕਾਦਿਆ ਫਾਰਮਾਸਿਸਟ ਰਹਿ ਚੁੱਕਿਆ ਹੈ ਜਦਕਿ ਅਜੈ MBBS ਦੀ ਪੜਾਈ ਕਰ ਰਿਹਾ ਹੈ।

Exit mobile version