The Khalas Tv Blog Punjab 1000 ਰੁਪਏ ਪਿੱਛੇ ਮੋਹਾਲੀ ਦੇ ਨੌਜਵਾਨ ਦਾ ਕਤਲ !
Punjab

1000 ਰੁਪਏ ਪਿੱਛੇ ਮੋਹਾਲੀ ਦੇ ਨੌਜਵਾਨ ਦਾ ਕਤਲ !

ਬਿਉਰੋ ਰਿਪੋਰਟ :  ਮੋਹਾਲੀ ਵਿੱਚ ਦਿਲ ਨੂੰ ਹਿੱਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇੱਕ ਨੌਜਵਾਨ  ਨੂੰ ਦੋਸਤ ਤੋਂ  1000  ਰੁਪਏ ਉਧਾਰ ਮੰਗਣਾ ਮਹਿੰਗਾ ਸਾਬਿਤ ਹੋਇਆ ਹੈ ।  ਇਸ ਤੋਂ ਨਰਾਜ਼ ਦੋਸਤ ਨੇ  ਗਲੇ ਵਿੱਚ ਚਾਕੂ ਮਾਰ ਕੇ ਉਸ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ । ਥਾਣਾ ਫੇਜ ਇੱਕ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ।

ਪਿੰਡ ਮੋਹਾਲੀ ਦੇ ਧਰਮਿੰਦਰ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਛੋਟਾ 18 ਸਾਲ ਦਾ ਭਰਾ ਅਨਿਲ ਪਿਤਾ ਨਾਲ ਕੰਮ ਕਰਦਾ ਸੀ । ਉਸ ਦਾ ਦੋਸਤ ਰੋਹਿਤ ਪਿੰਡ ਮੋਹਾਲੀ ਵਿੱਚ ਕੰਮ ਕਰਦਾ ਸੀ । ਭਰਾ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਇੱਕ ਹਜ਼ਾਰ ਰੁਪਏ ਦਾ ਉਧਾਰ ਲਿਆ ਸੀ । 22 ਅਕਤੂਬਰ ਦੀ ਸ਼ਾਮ ਸਾਢੇ 4 ਵਜੇ ਭਰਾ ਅਤੇ ਮਾਂ ਕੁਸੁਮ ਕੁਮਾਰੀ ਗਲੀ ਵਿੱਚ ਬੈਠੇ ਸਨ ਤਾਂ ਰੋਹਿਤ ਗਲੀ ਤੋਂ ਗੁਜ਼ਰਦਾ ਹੈ ।  ਉਸ ਨੂੰ ਵੇਖ ਕੇ ਭਰਾ ਅਨਿਲ ਨੇ ਕਿਹਾ ਕੱਲ ਦਸ਼ਹਿਰਾ ਹੈ ਪੈਸੇ ਦੇ ਦਿਓ । ਇਸ ਦੇ ਬਾਅਦ ਰੋਹਿਤ ਨੇ ਕਿਹਾ ਕਿ ਉਹ ਪੈਸੇ ਲੈਕੇ ਆਇਆ ਸੀ ।

ਤਕਰੀਬਨ   10-15 ਮਿੰਟ ਬਾਅਦ ਉਹ ਵਾਪਸ ਗਿਆ ਅਤੇ ਚੌਕ ‘ਤੇ ਜਾਕੇ ਖੜਾ ਹੋ ਗਿਆ ਅਤੇ ਭਰਾ ਨੂੰ ਆਵਾਜ਼ ਲਗਾਈ ।  ਜਦੋਂ ਅਨਿਲ ਪੈਸੇ ਲੈਣ ਦੇ ਲਈ ਰੋਹਿਤ ਦੇ ਕੋਲ ਪਹੁੰਚਿਆ ਤਾਂ ਉਸ ਨੇ ਭਰਾ ਦੇ ਗਲ ਵਿੱਚ ਚਾਕੂ ਨਾਲ ਕਈ ਵਾਰ ਕੀਤੇ। ਅਨਿਲ ਜ਼ਮੀਨ ‘ਤੇ ਡਿੱਗ ਗਿਆ । ਇਸ ਤੋਂ ਬਾਅਦ ਰੋਹਿਤ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਰਾਰ ਹੋ ਗਿਆ ।  ਸ਼ੋਰ ਸੁਣ ਕੇ ਪਰਿਵਾਰ ਵਾਲੇ ਉੱਥੇ ਪਹੁੰਚੇ ਅਤੇ ਉਸ ਨੂੰ ਫੌਰਨ ਫੇਜ਼ 6 ਦੇ ਹਸਤਪਾਲ ਲਿਜਾਇਆ ਗਿਆ। ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ । ਇਸ ਤੋਂ ਬਾਅਦ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰ ਲਈ ਗਈ ਹੈ।

ਰੋਹਿਤ ਨੇ ਹਮਲਾ ਕਰਕੇ ਅਨਿਲ ਦੀ ਜਾਨ ਲਈ ਹੈ । ਅਨਿਲ ਦੇ ਭਰਾ ਦੇ ਮੁਤਾਬਿਕ ਉਧਾਰ ਦੇ 1 ਹਜ਼ਾਰ ਰੁਪਏ ਮੰਗਣ ‘ਤੇ ਹਮਲਾ ਕੀਤਾ । ਪੁਲਿਸ ਹੁਣ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਉਸ ਦੇ ਫੜੇ ਜਾਨ ਦੇ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਵੇਾ ।

Exit mobile version