The Khalas Tv Blog Punjab ਮੁਹਾਲੀ ਪੁਲਿਸ ਤੋਂ ਤੰਗ ਆ ਕੇ ਇੱਕ ਸ਼ਖਸ ਨੇ ਕੀਤਾ ਇਹ ਕੰਮ !
Punjab

ਮੁਹਾਲੀ ਪੁਲਿਸ ਤੋਂ ਤੰਗ ਆ ਕੇ ਇੱਕ ਸ਼ਖਸ ਨੇ ਕੀਤਾ ਇਹ ਕੰਮ !

ਬਿਉਰੋ ਰਿਪੋਰਟ : ਮੋਹਾਲੀ ਦੇ ਖਰੜ ਵਿੱਚ ਪੁਲਿਸ ਵਾਲਿਆਂ ਤੋਂ ਪਰੇਸ਼ਾਨ ਹੋਕੇ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਇਲਜ਼ਾਮ ਹੈ ਕਿ ਨੌਜਵਾਨ ਤੋਂ 2 ਪੁਲਿਸ ਮੁਲਾਜ਼ਮ 20 ਹਜ਼ਾਰ ਮੰਗ ਰਹੇ ਸਨ । ਪੈਸੇ ਨਾ ਦੇਣ ‘ਤੇ ਫਰਜ਼ੀ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ ਸੀ । ਪੀੜ੍ਹਤ ਨੇ ਫਾਹਾ ਲਗਾਉਣ ਤੋਂ ਪਹਿਲਾਂ ਦੋਵਾਂ ਪੁਲਿਸ ਮੁਲਾਜ਼ਮਾਂ ਦੇ ਨਾਂ ਆਪਣੇ ਨੋਟ ਵਿੱਚ ਲਿਖੇ ਹਨ। ਮ੍ਰਿਤਰ ਦੀ ਪਛਾਣ ਤੇਗ ਬਹਾਦੁਰ ਦੇ ਰੂਪ ਵਿੱਚ ਹੋਈ ਹੈ । ਉਸ ਨੇ ਖਰੜ ਸਿੱਟੀ ਥਾਣੇ ਵਿੱਚ ਤਾਇਨਾਤ ਹੈਡ ਕਾਂਸਟੇਬਲ ਸੁਰਜੀਤ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ‘ਤੇ ਇਲਜਾਮ ਲਗਾਏ ਹਨ।

ਪੀੜ੍ਹਤ ਆਪਣੇ ਦੋਸਤਾਂ ਦੀ ਮੋਟਰ ਸਾਈਕਲ ਲੈਕੇ ਬਾਜ਼ਾਰ ਗਿਆ ਸੀ । ਪੁਲਿਸ ਨੇ ਜਾਂਚ ਦੇ ਲਈ ਉਸ ਦੀ ਬਾਈਕ ਰੁਕਵਾਈ ਅਤੇ ਕਾਗਜ਼ ਚੈੱਕ ਕੀਤੇ ਸਨ । ਪਰ ਦੋਸਤ ਦੀ ਮੋਟਰਸਾਈਕਲ ਵਿੱਚ ਦੂਜੇ ਕਿਸੇ ਨੰਬਰ ਦੀ RC ਰੱਖੀ ਸੀ । ਪੀੜ੍ਹਤ ਨੇ ਬਾਅਦ ਵਿੱਚ ਪੁਲਿਸ ਸਟੇਸ਼ਨ ਜਾਕੇ ਮੋਟਰਸਾਈਕਲ ਦੀ ਅਸਲੀ RC ਵੀ ਵਿਖਾਈ ਸੀ । ਮ੍ਰਿਤਕ ਦੇਗ ਬਹਾਦੁਰ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਉਹ 5 ਤੋਂ 6 ਹਜ਼ਾਰ ਰੁਪਏ ਮਹੀਨੇ ਕਮਾਉਂਦਾ ਹੈ । ਪੁਲਿਸ ਵਾਲਿਆ ਨੂੰ 20 ਹਜ਼ਾਰ ਰੁਪਏ ਦੇਣਾ ਮੁਸ਼ਕਿਲ ਸੀ । ਉਹ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ । ਇਸੇ ਲਈ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਲਿਆ।

ਇਸ ਦੇ ਬਾਅਦ ਹੀ ਉਸ ਨੇ ਸੂਸਾਈਡ ਨੋਟ ਵਿੱਚ ਮੰਗ ਕੀਤੀ ਹੈ ਕਿ ਰਿਸ਼ਵਤ ਮੰਗਣ ਵਾਲੇ ਦੋਵੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਤਾਂਕੀ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਹੋਰ ਗਰੀਬ ਨੂੰ ਪਰੇਸ਼ਾਨ ਨਾ ਕਰੇ ।

ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਮ੍ਰਿਤਕ

ਮ੍ਰਿਤਕ ਦੇ ਪਿਤਾ ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤੇਗ ਬਹਾਦੁਰ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ । ਸਵੇਰ ਜਦੋਂ ਉਹ ਉਸ ਦੇ ਕਮਰੇ ਵਿੱਚ ਗਏ ਤਾਂ ਉਸ ਨੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਸੀ । ਉਹ ਸਾਈਕਲ ‘ਤੇ ਕੰਮ ‘ਤੇ ਜਾਂਦਾ ਸੀ 3 ਤੋਂ 4 ਦਿਨ ਪਹਿਲਾਂ ਉਸ ਦਾ ਇੱਕ ਦੋਸਤ ਕਰਨਵੀਰ ਉਸ ਨੂੰ ਆਪਣੀ ਮੋਟਰ ਸਾਈਕਲ ਦੇ ਗਿਆ ਸੀ,ਉਹ ਕੁਝ ਦਿਨ ਦੇ ਲਈ ਬਾਹਰ ਗਿਆ ਸੀ ।

ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਸਸਕਾਰ ਨਾ ਕਰਨ ਦਾ ਫੈਸਲਾ

ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦਸਿਆ ਕਿ ਤੇਗ ਬਹਾਦੁਰ ਨੇ ਪੁਲਿਸ ਮੁਲਾਜ਼ਮਾਂ ਤੋਂ ਪਰੇਸ਼ਾਨ ਹੋਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਖਰੜ ਹਸਪਤਾਲ ਵਿੱਚ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੇ ਮੋਬਾਈਲ ਤੋਂ ਵੀਡੀਓ ਮਿਲਿਆ ਹੈ ਜਿਸ ਵਿੱਚ ਉਹ ਸਾਫ-ਸਾਫ ਦੋਵੇ ਪੁਲਿਸ ਮੁਲਾਜ਼ਮਾਂ ‘ਤੇ ਇਲਜ਼ਾਮ ਲੱਗਾ ਰਿਹਾ ਹੈ । ਜਦੋਂ ਤੱਕ ਪੁੱਤਰ ਦੇ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਜਾਂਦੇ ਹਨ ਉਦੋ ਤੱਕ ਉਹ ਅੰਤਿਮ ਸਸਕਾਰ ਨਹੀਂ ਕਰਨਗੇ ।

Exit mobile version