The Khalas Tv Blog Punjab ਮੋਹਾਲੀ ਮੈਕਸ ਦੀ ਵੱਡੀ ਲਾਪਵਾਹੀ ! ਮਰੀਜ਼ ਦੇ ਆਪਰੇਸ਼ਨ ਤੋਂ ਬਾਅਦ ਇਹ ਚੀਜ਼ ਅੰਦਰ ਹੀ ਛੱਡੀ !
Punjab

ਮੋਹਾਲੀ ਮੈਕਸ ਦੀ ਵੱਡੀ ਲਾਪਵਾਹੀ ! ਮਰੀਜ਼ ਦੇ ਆਪਰੇਸ਼ਨ ਤੋਂ ਬਾਅਦ ਇਹ ਚੀਜ਼ ਅੰਦਰ ਹੀ ਛੱਡੀ !

ਬਿਉਰੋ ਰਿਪੋਰਟ : ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਡਾਕਟਰ ਨੇ ਮਰੀਜ ਦੀ ਸਰਜਰੀ ਕਰਨ ਤੋਂ ਬਾਅਦ ਪੱਟੀ ਅੰਦਰ ਹੀ ਛੱਡ ਦਿੱਤੀ । ਜਦੋਂ ਮਰੀਜ ਨੂੰ ਇਸ ਦਾ ਅਹਿਸਾਸ ਹੋਇਆ ਤਾਂ ਉਸ ਨੇ ਮੋਹਾਲੀ ਦੇ ਸਰਕਾਰੀ ਹਸਪਤਾਲ ਜਾਕੇ ਇਸ ਦਾ ਇਲਾਜ ਕਰਵਾਇਆ । ਡਾਕਰਟਾਂ ਨੇ ਦੱਸਿਆ ਕਿ ਜੇਕਰ ਉਹ ਸਮੇ ਸਿਰ ਨਹੀਂ ਆਉਂਦਾ ਤਾਂ ਇਸ ਦੀ ਵਜ੍ਹਾ ਨਾਲ ਇਨਫੈਕਸ਼ਨ ਹੋ ਸਕਦਾ ਸੀ । ਨਿੱਜੀ ਹਸਪਤਾਲ ਨੇ ਉਸ ਦਾ ਆਪਰੇਸ਼ਨ ਕਰਨ ਦੇ ਲਈ 65 ਹਜ਼ਾਰ ਲਏ ਸਨ ।

ਪੀੜ੍ਹਤ ਦੀ ਪਛਾਣ ਜੋਸ਼ਿਲ ਅਬਰਾਹੀਮ ਦੇ ਤੌਰ ਤੇ ਹੋਈ ਹੈ। ਅਬਰਾਹੀਮ ਨੇ ਦੱਸਿਆ ਕਿ ਉਹ ਪਾਇਲਸ ਦੇ ਇਲਾਜ ਲਈ ਮੈਕਸ ਵਿੱਚ ਦਾਖਲ ਹੋਇਆ ਸੀ ਹਸਪਤਾਲ ਨੇ ਆਪਰੇਸ਼ਨ ਤੋਂ ਅਗਲੇ ਦਿਨ ਛੁੱਟੀ ਦੇ ਦਿੱਤੀ ਜਦੋਂ ਘਰ ਆਇਆ ਤਾਂ ਆਪਰੇਸ਼ਨ ਵਾਲੀ ਥਾਂ ਕਾਫੀ ਦਰਦ ਹੋਇਆ । ਜਦੋਂ ਮੋਹਾਲੀ ਦੇ ਸਿਵਲ ਹਸਪਤਾਲ ਇਲਾਜ ਦੇ ਲਈ ਪਹੁੰਚਿਆਂ ਤਾਂ ਸਕ੍ਰੀਨਿੰਗ ਦੌਰਾਨ ਪੱਟੀ ਰੱਖੀ ਹੋਈ ਸੀ । ਪੁਲਿਸ ਨੇ ਕਿਹਾ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਗਈ ਹੈ ਹਸਪਤਾਲ ਕੋਲੋ ਜਵਾਬ ਮੰਗਿਆ ਗਿਆ ਹੈ । ਉਧਰ ਮੈਕਸ ਦੇ ਬੁਲਾਰੇ ਨੇ ਕਿਹਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਦੀ ਜ਼ਰੂਰੀ ਕਾਰਵਾਈ ਕੀਤੀ ਜਾਵੇਗਾ

Exit mobile version