The Khalas Tv Blog Punjab ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਜ਼ਬਰਦਸਤ ਮੁੱਠਭੇੜ ! ਇੱਕ ਦੇ ਪੈਰ ‘ਚ ਲੱਗੀ ਗੋਲੀ ! ਬਠਿੰਡਾ ਵਪਾਰੀ ਦੇ ਕਤਲ ‘ਚ ਸ਼ਾਮਲ!
Punjab

ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਜ਼ਬਰਦਸਤ ਮੁੱਠਭੇੜ ! ਇੱਕ ਦੇ ਪੈਰ ‘ਚ ਲੱਗੀ ਗੋਲੀ ! ਬਠਿੰਡਾ ਵਪਾਰੀ ਦੇ ਕਤਲ ‘ਚ ਸ਼ਾਮਲ!

ਬਿਉਰੋ ਰਿਪੋਰਟ : ਜੀਰਕਪੁਰ ਵਿੱਚ ਮੋਹਾਲੀ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਬੁੱਧਵਾਰ ਦੁਪਹਿਰ ਨੂੰ ਮੁੱਠਭੇੜ ਹੋ ਗਈ । ਤਿੰਨ ਗੈਂਗਸਟਰ ਜੀਰਕਪੁਰ ਦੇ ਬਲਟਾਨਾ ਏਰੀਆ ਦੇ ਇੱਕ ਹੋਟਲ ਵਿੱਚ ਲੁਕੇ ਹੋਏ ਸਨ । ਜਿਸ ਦਾ ਪਤਾ ਚੱਲ ਦੇ ਹੀ ਪੁਲਿਸ ਨੇ ਹੋਟਲ ਨੂੰ ਘੇਰਾ ਪਾ ਲਿਆ । ਤਿੰਨ ਗੈਂਗਸਟਰ ਸ਼ਨਿੱਚਰਵਾਰ ਨੂੰ ਬਠਿੰਡਾ ਦੇ ਇੱਕ ਵਪਾਰੀ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਕਤਲ ਵਿੱਚ ਸ਼ਾਮਲ ਸਨ ।

ਪੁਲਿਸ ਨੇ ਘੇਰੇ ਦੇ ਬਾਅਦ ਦੋਵੇ ਪਾਸੇ ਤੋਂ ਫਾਇਰਿੰਗ ਕੀਤੀ,ਇੱਕ ਗੈਂਗਸਟਰ ਲਵਪ੍ਰੀਤ ਦੇ ਪੈਰ ‘ਤੇ ਗੋਲੀ ਲੱਗੀ ਹੈ । ਉਨ੍ਹਾਂ ਨੂੰ ਮੋਹਾਲੀ ਦੇ ਫੇਜ 6 ਸਥਿਤ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਮੁੱਠਭੇੜ ਵਿੱਚ ਮੋਹਾਲੀ SSOC ਦੇ DSP ਪਵਨ ਕੁਮਾਰ ਵੀ ਜਖ਼ਮੀ ਹੋਏ ਹਨ । ਗੈਂਗਸਟਰਾਂ ਦੇ ਵੱਲੋਂ ਚਲਾਈ ਗਈ ਇੱਕ ਗੋਲੀ ਉਨ੍ਹਾਂ ਦੇ ਪੈਰਾਂ ‘ਤੇ ਲੱਗੀ । ਸਾਥੀ ਪੁਲਿਸ ਵਾਲਿਆਂ ਨੇ DSP ਪਵਨ ਕੁਮਾਰ ਨੂੰ ਫੌਰਨ ਹਸਪਤਾਲ ਪਹੁੰਚਾਇਆ ।

ਮੋਹਾਲੀ SSOC ਨੂੰ ਮਿਲੀ ਸੀ ਜਾਣਕਾਰੀ

ਇੰਨਾਂ ਤਿੰਨ ਮੁਲਜ਼ਮਾਂ ਦੇ ਬਾਰੇ ਮੋਹਾਲੀ ਸਟੇਟ ਆਪਰੇਸ਼ਨ ਸੈੱਲ (SSOC) ਨੂੰ ਜਾਣਕਾਰੀ ਮਿਲੀ ਸੀ । SSOC ਨੇ ਮੋਹਾਲੀ ਪੁਲਿਸ ਦੇ ਨਾਲ ਮਿਲ ਕੇ ਹੋਟਲ ਦੇ ਚਾਰੋ ਪਾਸੇ ਘੇਰਾ ਪਾਇਆ ਸੀ । ਇਸ ਤੋਂ ਬਾਅਦ ਤਿੰਨੋ ਮੁਲਜ਼ਮਾਂ ਨੂੰ ਸ਼ਾਂਤੀ ਦੇ ਨਾਲ ਸਰੰਡਰ ਕਰਨ ਲਈ ਕਿਹਾ ਸੀ । ਆਪਣੇ ਆਪ ਨੂੰ ਪੁਲਿਸ ਤੋਂ ਘਿਰਿਆ ਹੋਇਆ ਵੇਖ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਇਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਸ਼ੁਰੂ ਹੋ ਗਈ ।

ਤਿੰਨੋ ਗੈਂਗਸਟਰ ਅਰਸ਼ ਡੱਲਾ ਗੈਂਗ ਦੇ ਹਨ

ਮੋਹਾਲੀ ਦੇ ਐੱਸਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨੋ ਗੈਂਗਸਟਰ ਵਿਦੇਸ਼ ਵਿੱਚ ਬੈਠੇ ਅਰਸ਼ ਡੱਲਾ ਗੈਂਗ ਨਾਲ ਜੁੜੇ ਹਨ । ਇੰਨਾਂ ਤਿੰਨਾਂ ਦੀ ਪਛਾਣ ਲਵਜੀਤ,ਕਮਲਜੀਤ ਅਤੇ ਪਰਮਜੀਤ ਦੇ ਰੂਪ ਵਿੱਚ ਹੋਈ ਹੈ । ਐਂਕਾਉਂਟਰ ਦੇ ਬਾਅਦ .32 ਅਤੇ .30 ਬੋਰ ਦੇ 2 ਹਥਿਆਰ ਬਰਾਮਦ ਹੋਏ ਹਨ । ਅਰਸ਼ ਡੱਲਾ ਨੇ ਮੰਗਲਵਾਰ ਨੂੰ ਹੀ ਵਿਦੇਸ਼ ਤੋਂ ਜੌਹਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ । ਉਸ ਨੇ ਕਿਹਾ ਸੀ ਕਿ ਬਠਿੰਡਾ ਦੇ ਮਾਲ ਰੋਡ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਤਲ ਮੈਂ ਕਰਵਾਇਆ ਹੈ ਮੈਂ ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ।

ਜੌਹਲ ਨੂੰ 5 ਗੋਲੀਆਂ ਮਾਰੀਆਂ ਸਨ

ਬਠਿੰਡਾ ਦੇ ਸਭ ਤੋਂ ਵੱਡੇ ਅਤੇ ਪਾਸ਼ ਕਮਰਸ਼ਲ ਇਲਾਕੇ ਮਾਲ ਰੋਡ ‘ਤੇ ਮਸ਼ਹੂਰ ਹਰਮਨ ਰੈਸਟੋਰੈਂਟ ਦੇ ਮਾਲਿਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਨੂੰ ਸ਼ਨਿੱਚਰਵਾਰ ਸ਼ਾਮ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਸੀ। ਬਾਈਕ ‘ਤੇ ਆਏ ਬਦਮਾਸ਼ਾਂ ਨੇ 5 ਗੋਲੀਆਂ ਮਾਰੀਆਂ ਸਨ ।

Exit mobile version