The Khalas Tv Blog Punjab ਕਿਸਾਨਾਂ ਦਾ ਮੁਹਾਲੀ ਮੋਰਚਾ ਖ਼ਤਮ ! ਕਿਸਾਨਾਂ ਨੂੰ CM ਮਾਨ ਦੇ ਟਵੀਟ ‘ਤੇ ਸਖਤ ਇਤਰਾਜ਼ !
Punjab

ਕਿਸਾਨਾਂ ਦਾ ਮੁਹਾਲੀ ਮੋਰਚਾ ਖ਼ਤਮ ! ਕਿਸਾਨਾਂ ਨੂੰ CM ਮਾਨ ਦੇ ਟਵੀਟ ‘ਤੇ ਸਖਤ ਇਤਰਾਜ਼ !

ਬਿਉਰੋ ਰਿਪੋਰਟ : ਮੁਹਾਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ ਦੇ ਅਖੀਰਲੇ ਦਿਨ ਕਿਸਾਨ ਆਗੂਆਂ ਦੀ ਸਰਕਾਰ ਅਤੇ ਰਾਜਪਾਲ ਨਾਲ 2 ਅਹਿਮ ਮੀਟਿੰਗਾਂ ਹੋਈਆਂ ਹਨ । ਜਿਸ ਤੋਂ ਬਾਅਦ ਹੁਣ SKM ਨੇ ਮੁਹਾਲੀ ਮੋਰਚਾ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਪੰਜਾਬ ਦੀ ਮੰਗਾਂ ਨੂੰ ਲੈਕੇ ਪਹਿਲੀ ਮੀਟਿੰਗ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਅਤੇ ਕੇਂਦਰ ਦੀ ਮੰਗਾਂ ਲਈ ਦੂਜੀ ਮੀਟਿੰਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਹੋਈ ਹੈ । ਰਾਜਪਾਲ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਅਸੀਂ ਰਾਜਪਾਲ ਨੂੰ ਆਪਣੀ ਸਾਰੀਆਂ ਮੰਗਾਂ ਸੌਂਪ ਦਿੱਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਕੇਂਦਰ ਦੇ ਸਾਹਮਣੇ ਮੰਗਾਂ ਰੱਖਣਗੇ। ਲੱਖੋਵਾਰ ਨੇ ਕਿਹਾ ਅਸੀਂ ਇਕੱਲੀ-ਇਕੱਲ਼ੀ ਮੰਗੀ ਰਾਜਪਾਲ ਨੂੰ ਪੜ ਕੇ ਸੁਣਾਈ ਤਾਂ ਉਨ੍ਹਾਂ ਨੇ ਕਿਹਾ ਮੈਂ ਵੀ ਮਹਾਰਾਸ਼ਟਰ ਦੇ ਕਿਸਾਨ ਪਰਿਵਾਰ ਤੋਂ ਹਾਂ ਅਤੇ ਕਿਸਾਨਾਂ ਦੀ ਪਰੇਸ਼ਾਨੀ ਤੋਂ ਜਾਣੂ ਹਾਂ ।ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਅਸੀਂ ਰਾਜਪਾਲ ਨੂੰ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਮੌਕੇ ‘ਤੇ ਹੀ ਯੂਟੀ ਦੇ ਡੀਜੀਪੀ ਨੂੰ ਇਸ ‘ਤੇ ਕੰਮ ਕਰਨ ਦੀ ਹਦਾਇਤ ਦਿੱਤੀ ਅਤੇ ਕੇਂਦਰ ਦੇ ਸਾਹਮਣੇ ਚੁੱਕਣ ਦਾ ਵੀ ਭਰੋਸਾ ਦਿੱਤਾ ।

19 ਦਸੰਬਰ ਨੂੰ ਕਿਸਾਨ ਆਗੂਆਂ ਨਾਲ ਸੀਐੱਮ ਮਾਨ ਦੀ ਮੀਟਿੰਗ

ਰਾਜਪਾਲ ਨਾਲ ਮੀਟਿੰਗ ਤੋਂ ਪਹਿਲਾਂ SKM ਦੇ ਆਗੂਆਂ ਦੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਮੀਟਿੰਗ ਹੋਈ । ਜਿਸ ਵਿੱਚ ਤੈਅ ਹੋਇਆ ਕਿ 19 ਦਸੰਬਰ ਨੂੰ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ । ਜਿਸ ਵਿੱਚ ਕਿਸਾਨਾਂ ਨਾਲ ਜੁੜੀਆਂ ਮੰਗਾਂ ਨੂੰ ਲੈਕੇ ਸਬੰਧਤ ਵਿਭਾਗਾਂ ਦੇ ਅਫਸਰਾਂ ਨੂੰ ਬੁਲਾਇਆ ਜਾਵੇਗਾ । ਇਸ ਤੋਂ ਪਹਿਲਾਂ 4 ਦਸੰਬਰ ਨੂੰ ਕਿਸਾਨ ਆਗੂ ਆਪਣੀ ਪੂਰੀ ਮੰਗਾਂ ਦਾ ਇੱਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਦੇਣਗੇ । ਇਸ ਦੌਰਾਨ ਮੁੜ ਤੋਂ ਕਿਸਾਨਾਂ ਦੀ ਖੇਤੀਬਾੜੀ ਮੰਤਰੀ ਨਾਲ 2 ਤੋਂ 3 ਵਾਰ ਮੁਲਾਕਾਤ ਹੋਵੇਗੀ ਜਿਸ ਵਿੱਚ ਇਕੱਲੀ-ਇਕੱਲੀ ਮੰਗ ਤੇ ਵਿਚਾਰ ਕੀਤਾ ਜਾਵੇਗਾ ।

ਮੁੱਖ ਮੰਤਰੀ ਦੇ ਟਵੀਟ ‘ਤੇ ਇਜਰਾਜ਼ ਜ਼ਾਹਿਰ ਕੀਤਾ

ਉਧਰ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਟਵੀਟ ਨੂੰ ਲੈਕੇ ਇਤਰਾਜ਼ ਜਤਾਇਆ ਜਿਸ ਵਿੱਚ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਸੀ ਕਿ ਉਹ ਵਾਰ-ਵਾਰ ਧਰਨਾ ਨਾ ਲਗਾਉਣ ਲੋਕ ਉਨ੍ਹਾਂ ਦੇ ਵਿਰੋਧ ਵਿੱਚ ਨਾ ਹੋ ਜਾਣ । ਕਿਸਾਨ ਆਗੂਆਂ ਨੇ ਕਿਹਾ ਅਜਿਹੀ ਟਵੀਟ ਕਿਸਾਨ ਲਹਿਰ ਦੇ ਖਿਲਾਫ ਹਨ ਮੁੱਖ ਮੰਤਰੀ ਅਜਿਹੀ ਬਿਆਨ ਬਾਜ਼ੀਆਂ ਨਾ ਕਰਨ

Exit mobile version