The Khalas Tv Blog Punjab ਮੋਹਾਲੀ ‘ਚ MBA ਵਿਦਿਆਰਥਣ ਸਾਥੀ ਵਿਦਿਆਰਥੀ ਨੂੰ ਪਾਰਟੀ ਬਹਾਨੇ ਘਰ ਲੈ ਗਈ !
Punjab

ਮੋਹਾਲੀ ‘ਚ MBA ਵਿਦਿਆਰਥਣ ਸਾਥੀ ਵਿਦਿਆਰਥੀ ਨੂੰ ਪਾਰਟੀ ਬਹਾਨੇ ਘਰ ਲੈ ਗਈ !

Mohali girl kinap boy

ਤਿੰਨੰ ਦੇ ਖਿਲਾਫ ਪੁਲਿਸ ਦੀ ਕਾਰਵਾਈ

ਬਿਊਰੋ ਰਿਪੋਰਟ : ਮੋਹਾਲੀ ਦੀ ਇੱਕ ਯੂਨੀਵਰਸਿਟੀ ਵਿੱਚ ਪੜਨ ਵਾਲੇ ਵਿਦਿਆਰਥੀ 20 ਸਾਲ ਦੇ ਹਿਤੇਸ਼ ਭੂਮਰਾ ਨੂੰ ਹਨੀ ਟਰੈਪ ਵਿੱਚ ਫਸਾਇਆ ਗਿਆ ਅਤੇ ਫਿਰ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ । ਰਿਤੇਸ਼ ਨੂੰ ਇਸ ਵਿੱਚ ਫਸਾਉਣ ਵਾਲੇ ਉਸੇ ਦੀ ਯੂਨੀਵਰਸਿਟੀ ਦੀ ਸਾਥੀ ਵਿਦਿਆਰਥਣ ਸੀ । MBA ਦੀ ਵਿਦਿਆਰਥਣ ਰਾਖੀ ਨੇ ਆਪਣੇ 2 ਹੋਰ ਦੋਸਤਾਂ ਨਾਲ ਮਿਲ ਕੇ ਹਿਤੇਸ਼ ਦੀ ਕਿਡਨੈਪਿੰਗ ਦੀ ਸਾਜਿਸ਼ ਰਚੀ ਸੀ । ਰਾਖੀ ਨੇ ਹਿਤੇਸ਼ ਨੂੰ ਹਨੀ ਟਰੈਪ ਵਿੱਚ ਫਸਾਉਣ ਦੇ ਲਈ ਪਹਿਲਾਂ ਸੋਸ਼ਲ ਮੀਡੀਆ ‘ਤੇ ਫਰਜ਼ੀ ਪ੍ਰੋਫਾਈਲ ਬਣਾਈ। ਇੰਸਟਰਾਗਰਾਮ ਅਤੇ ਫੇਸਬੁਕ ‘ਤੇ ਹਿਤੇਸ਼ ਦੇ ਨਾਲ ਦੋਸਤੀ ਕੀਤੀ ।ਫਿਰ ਉਸ ਨੂੰ ਮਿਲਣ ਦੇ ਲਈ ਬੁਲਾਇਆ । ਜਦੋਂ ਹਿਤੇਸ਼ ਰਾਖੀ ਨੂੰ ਮਿਲਣ ਮੋਹਾਲੀ-ਖਰੜ ਹਾਈਵੇਅ ‘ਤੇ VR ਮਾਲ ਦੇ ਕੋਲ ਪਹੁੰਚਿਆ ਤਾਂ ਉਸ ਨੂੰ ਰਾਖੀ ਅਤੇ ਅਜੇ ਗੱਡੀ ਵਿੱਚ ਬਿਠਾਂ ਕੇ ਕਿਡਨੈਪ ਕਰ ਲਿਆ । ਹਿਤੇਸ਼ ਨੂੰ ਰਾਖੀ ਨੇ ਕਿਹਾ ਘਰ ਵਿੱਚ ਪਾਰਟੀ ਹੈ ।

ਪਿਤਾ ਤੋਂ ਮੰਗੇ 50 ਲੱਖ

ਮੁਲਜ਼ਮਾਂ ਨੇ ਹਿਤੇਸ਼ ਨੂੰ ਡਰੱਗ ਦੇਕੇ ਕੁਰਸੀ ਦੇ ਨਾਲ ਬੰਨ ਦਿੱਤਾ । ਖਰੜ ਦੇ ਰਣਜੀਤ ਨਗਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਹਿਤੇਸ਼ ਨੂੰ ਬੰਨ ਕੇ ਰੱਖਿਆ ਗਿਆ ਸੀ । ਕਿਡਨੈੱਪਰ ਨੇ ਹਿਤੇਸ਼ ਦੇ ਲੁਧਿਆਣਾ ਵਿੱਚ ਰਹਿੰਦੇ ਪਿਤਾ ਨੂੰ ਫੋਨ ਕਰਕੇ 50 ਲੱਖ ਮੰਗੇ ਅਤੇ ਧਮਕੀ ਦਿੱਤੀ ਕਿ ਪੁਲਿਸ ਨੂੰ ਦੱਸਿਆ ਤਾਂ ਹੱਥ ਪੈਰ ਤੋੜ ਦਿੱਤੇ ਜਾਣਗੇ । ਉਧਰ ਕਿਡਨੈਪਰ ਰਕਮ ਪਹੁੰਚਾਉਣ ਦੇ ਲਈ ਵੱਖ-ਵੱਖ ਲੋਕੇਸ਼ਨ ਭੇਜ ਰਹੇ ਸਨ ਤਾਂਕਿ ਪੁਲਿਸ ਦੇ ਹੱਥ ਨਾ ਚੜਨ । ਪਿਤਾ ਕੋਲ ਇੰਨਾਂ ਪੈਸਾ ਨਹੀਂ ਸੀ ਉਨ੍ਹਾਂ ਨੇ ਹਿੰਮਤ ਵਿਖਾਈ ਅਤੇ ਪੁਲਿਸ ਤੋਂ ਮਦਦ ਮੰਗੀ । ਪੁਲਿਸ ਨੇ ਕਿਡਨੈਪਰ ਅਤੇ ਹਿਤੇਸ਼ ਦੇ ਪਿਤਾ ਵਿੱਚ ਹੋਈ ਗੱਲਬਾਤ ਦੌਰਾਨ ਫੋਨ ਟਰੈਪ ਕੀਤਾ ਤਾਂ ਅਤੇ ਫਿਰ ਕੁਰੂਸ਼ੇਤਰ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ।

ਮੁੱਖ ਮੁਲਜ਼ਮ ਦੀ ਦਵਾਈ ਦੀ ਦੁਕਾਨ ਸੀ

ਪੁਲਿਸ ਨੇ ਕਿਡਨੈਪਰਸ ਅਤੇ ਹਿਤੇਸ਼ ਦੇ ਪਰਿਵਾਰ ਦੇ ਵਿਚਾਲੇ ਫਿਰੌਤੀ ਦੀ ਕਾਲ ਦੇ ਆਧਾਰ ‘ਤੇ ਕਿਡਨੈਪਰ ਦਾ ਪਿੱਛਾ ਕੀਤਾ ਸੀ ਅਤੇ ਪੁਲਿਸ ਨੇ 48 ਘੰਟੇ ਦੇ ਅੰਦਰ ਹਿਤੇਸ਼ ਦਾ ਪਤਾ ਲੱਗਾ ਲਿਆ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ । ਮੁਲਜ਼ਮ ਅਜੇ ਪੁਨੀਆ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਟਯੂਟ ਆਫ ਮੈਡੀਕਲ ਸਾਇੰਸ ਫੇਸ 6 ਮੋਹਾਲੀ ਤੋਂ MBBS ਦੀ ਪੜਾਈ ਕਰ ਰਿਹਾ ਹੈ । ਹਨੀ ਟਰੈਪ ਵਿੱਚ ਫਸਾਉਣ ਵਾਲੀ ਰਾਖੀ ਚੰਡੀਗੜ੍ਹ ਯੂਨੀਵਰਸਟੀ ਤੋਂ MBA ਦੀ ਪੜਾਈ ਕਰ ਰਹੀ ਸੀ ।ਜਦਕਿ ਤੀਜਾ ਕਿਡਨੈਪਰ ਕਾਦਿਆ ਦਵਾਈ ਦੀ ਦੁਕਾਨ ਚਲਾਉਂਦਾ ਸੀ । ਪੁਲਿਸ ਨੇ ਦੱਸਿਆ ਸੀ ਕਿ ਤਿੰਨੋ ਮੁਲਜ਼ਮ ਪੁਰਾਣੇ ਦੋਸਤ ਸਨ । ਰਾਖੀ ਮੁੱਖ ਮੁਲਜ਼ਮ ਅਜੇ ਕਾਦਿਆਨ ਨਜ਼ਦੀਕੀ ਦੋਸਤ ਸਨ ।ਅਜੇ ਕਾਦਿਆਨ ਪਾਣੀਪਤ ਦੇ ਜਾਟਲ ਪਿੰਡ ਦਾ ਰਹਿਣ ਵਾਲਾ ਸੀ । ਅਜੇ ਪੁਨੀਆ ਸਿਰਸਾ ਅਤੇ ਰਾਖੀ ਸੋਨੀਪਤ ਦੀ ਰਹਿਣ ਵਾਲੀ ਸੀ । 20 ਸਾਲ ਦੇ ਹਿਤੇਸ਼ ਦਾ ਕਿਡਨੈਪ ਕਰਨ ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਤਿੰਨੋ ਮੁਲਜ਼ਮਾਂ ਦਾ ਹਿਸਾਬ ਕਰ ਦਿੱਤਾ ਹੈ।

ਤਿੰਨਾਂ ਦੇ ਖਿਲਾਫ਼ ਇਲਜ਼ਾਮ ਤੈਅ

ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ਼ IPC ਦੀ ਧਾਰਾ 323, 346, 328, 364 ए, 365, 468, 471, 482 ਆਰਮਸ ਐਕਟ 25 ਦੇ ਤਹਿਤ ਚਾਲਾਨ ਪੇਸ਼ ਕਰ ਦਿੱਤਾ ਸੀ ਹੁਣ ਮੋਹਾਲੀ ਕੋਰਟ ਨੇ ਇਲਜ਼ਾਮ ਵੀ ਤੈਅ ਕਰ ਦਿੱਤੇ ਹਨ । ਮੁਲਜ਼ਮਾਂ ਨੇ ਫਿਰੌਤੀ ਦੇ ਲਈ ਇਹ ਪੂਰੀ ਪਲਾਨਿੰਗ ਕੀਤੀ ਸੀ । ਮੁਲਜ਼ਮਾਂ ਤੋਂ ਪੁਲਿਸ ਨੇ ਲਗਜ਼ਰੀ ਕਾਰ, 5 ਮੋਬਾਈਲ ਫੋਨ , .32 ਦੀ ਪਿਸਟਲ ਅਤੇ ਬੁਲੇਟ ਵੀ ਬਰਾਮਦ ਕੀਤੀ ਸੀ । ਤਿੰਨੋ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਹਨ

 

Exit mobile version