The Khalas Tv Blog Punjab ਮੁਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ ਭੇਜਿਆ ਸੰਮਨ
Punjab

ਮੁਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ ਭੇਜਿਆ ਸੰਮਨ

ਮੁਹਾਲੀ ਅਦਾਲਤ (Mohali Court) ਵੱਲੋਂ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਜ਼ਮਾਨਤੀ ਸੰਮਨ ਭੇਜਿਆ ਹੈ। ਇਹ ਸੰਮਨ ਸਾਲ 2018 ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਮੈਸੇਜ ਰਾਹੀਂ ਭੇਜੀ ਧਮਕੀ ਨਾਲ ਸਬੰਧਿਤ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਇਸ ਸਬੰਧੀ ਫੇਜ਼ 8 ਦੇ ਥਾਣੇ ਵਿੱਚ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਗਿੱਪੀ ਗਰੇਵਾਲ ਨੇ ਗਵਾਹੀ ਦੇਣੀ ਹੈ।

ਦੱਸ ਦੇਈਏ ਕਿ ਸਾਲ 2018 ਵਿੱਚ ਗਿੱਪੀ ਗਰੇਵਾਲ ਨੂੰ ਇਕ ਅਣਜਾਣ ਨੰਬਰ ਤੋਂ ਉਸ ਦੇ ਵਸਟਐਪ ਤੇ ਇਕ ਮੈਸਜ ਆਉਂਦਾ ਹੈ। ਇਹ ਮੈਸਜ ਵਾਇਸ ਅਤੇ ਲਿਖ ਕੇ ਆਉਂਦਾ ਹੈ। ਗਿੱਪੀ ਗਰੇਵਾਲ ਨੂੰ ਇਸ ਮੈਸਜ਼ ਵਿੱਚ ਇਕ ਨੰਬਰ ਦਿੱਤਾ ਜਾਂਦਾ ਹੈ। ਗਿੱਪੀ ਗਰੇਵਾਲ ਨੂੰ ਇਸ ਨੰਬਰ ਨੂੰ ਮਿਲਾ ਕੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਸੰਦੇਸ਼ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਗੱਲ ਨਹੀਂ ਕਰੇਗਾ ਤਾਂ ਉਸ ਦਾ ਹਾਲ ਵੀ ਚਮਕੀਲਾ ਅਤੇ ਪਰਮੀਸ਼ ਵਰਮਾ ਵਰਗਾ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗਿੱਪੀ ਗਰੇਵਾਲ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। 

ਪੁਲਿਸ ਵੱਲੋਂ ਸ਼ਿਕਾਇਤ ਨੂੰ ਸੰਜੀਦਾ ਲੈਂਦੇ ਹੋਏ ਮਾਮਲਾ ਦਰਜ ਕਰ ਲਿਆ ਜਾਂਦਾ ਹੈ। ਇਸ ਲਈ ਮੁਹਾਲੀ ਅਦਾਲਤ ਨੇ ਗਵਾਹੀ ਲਈ ਗਿੱਪੀ ਗਰੇਵਾਲ ਨੂੰ ਸੰਮਨ ਭੇਜਿਆ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਉਹ ਆਪਣੀ ਫਿਲਮ  ਕੈਰੀ ਆਨ ਜੱਟਾ 2 ਦੇ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ। ਫਿਲਹਾਲ ਗਿੱਪੀ ਗਰੇਵਾਲ ਇਸ ਸਮੇਂ ਕੈਨੇਡਾ ਵਿੱਚ ਹਨ।

ਇਹ ਵੀ ਪੜ੍ਹੋ –   13 ਸਾਲ ਦੇ ਅਭੀਜੋਤ ਸਿੰਘ ਦੀ ਮੌਤ ਬੁਝਾਰਤ ਬਣੀ ! ਲਾਪਤਾ ਤੋਂ ਬਾਅਦ ਇਸ ਹਾਲਤ ‘ਚ ਮਿਲੀ ਲਾਸ਼ !

 

Exit mobile version