The Khalas Tv Blog Punjab ਮੁਹਾਲੀ: ਗੱਡੀ ’ਚ ਮਿਲੀ ਪੁਲਿਸ ਮੁਲਾਜ਼ਮ ਦੀ ਖ਼ੂਨ ਨਾਲ ਲਥਪਥ ਲਾਸ਼
Punjab

ਮੁਹਾਲੀ: ਗੱਡੀ ’ਚ ਮਿਲੀ ਪੁਲਿਸ ਮੁਲਾਜ਼ਮ ਦੀ ਖ਼ੂਨ ਨਾਲ ਲਥਪਥ ਲਾਸ਼

ਬਿਊਰੋ ਰਿਪੋਰਟ: ਮੁਹਾਲੀ ਦੇ ਡੇਰਾਬੱਸੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ ਜਿਸ ਦੀ ਪਛਾਣ ਹਰਜੀਤ ਸਿੰਘ ਦੱਸੀ ਜਾ ਰਹੀ ਹੈ ਜੋ ਮੁਹਾਲੀ ਜ਼ਿਲ੍ਹੇ ਦੇ ਇੱਕ ਜੱਜ ਦਾ PSO (ਪ੍ਰਾਈਵੇਟ ਸਟਾਫ਼ ਅਫ਼ਸਰ) ਸੀ। ਹਰਜੀਤ ਸਿੰਘ ਡੇਰਾਬੱਸੀ ਦੇ ਸੁੰਦਰਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਆਪਣੀ ਹੀ ਕਾਰ ਵਿੱਚ ਉਸ ਦੀ ਖ਼ੂਨ ਨਾਲ ਲੱਥਪਥ ਲਾਸ਼ ਮਿਲੀ ਹੈ।

ਪੁਲਿਸ ਮਤਾਬਿਕ ਹਰਜੀਤ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ’ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ, ਪਰ ਇਸ ਮਾਮਲੇ ’ਚ ਹੋਰ ਕੋਈ ਪੱਖ ਵੀ ਖੋਜਿਆ ਜਾ ਰਿਹਾ ਹੈ। ਫਿਲਹਾਲ ਇਹ ਇੱਕ ਤਾਜ਼ਾ ਮਾਮਲਾ ਹੈ, ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਹ ਖ਼ੁਦਕੁਸ਼ੀ ਸੀ ਜਾਂ ਫਿਰ ਇਹ ਕੋਈ ਕਤਲ ਜਾਂ ਹੋਰ ਘਟਨਾ ਤਾਂ ਨਹੀਂ ਹੈ।

Exit mobile version