ਮੁਹਾਲੀ ਦੀ CBI ਅਦਾਲਤ ਨੇ 3 ਪੁਲਿਸ ਮੁਲਾਜ਼ਮਾਂ ਨੂੰ ਦੋ ਸ਼ੀ ਕਰਾਰ ਦਿੰਦੇ ਹੋਏ 3 ਸਾਲ ਦੀ ਸ ਜ਼ਾ ਸੁਣਾਈ
‘ਦ ਖ਼ਾਲਸ ਬਿਊਰੋ :- ਮੁਹਾਲੀ ਦੀ CBI ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਤਿੰਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ 3 ਸਾਲ ਦੀ ਸ ਜ਼ਾ ਸੁਣਾਈ ਹੈ। ਇਹ ਸ ਜ਼ਾ 1992 ਵਿੱਚ ਪੁਲਿਸ ਹਿਰਾਸਤ ਤੋਂ ਗਾਇਬ ਸਰਬਜੀਤ ਦੇ ਮਾਮਲੇ ਵਿੱਚ ਸੁਣਾਈ ਗਈ ਹੈ। ਜਿਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸ ਜ਼ਾ ਸੁਣਾਈ ਹੈ, ਉਨ੍ਹਾਂ ਵਿੱਚ ਇੱਕ ਰਿਟਾਇਰਡ IPS ਅਫਸਰ ਬਲਕਾਰ ਸਿੰਘ, ਦੂਜਾ ਰਿਟਾਇਰਡ ਸਾਬਕਾ ਇੰਸਪੈਕਟਰ ਊਧਮ ਸਿੰਘ ਹੈ ਜਦਕਿ ਤੀਜਾ ਪੁਲਿਸ ਮੁਲਾਜ਼ਮ ASI ਸਾਹਿਬ ਸਿੰਘ ਜੋ ਹੁਣ ਵੀ ਪੰਜਾਬ ਪੁਲਿਸ ਵਿੱਚ ਸੇਵਾਵਾਂ ਦੇ ਰਿਹਾ ਹੈ, ਸ਼ਾਮਿਲ ਹਨ। ਇਸ ਮਾਮਲੇ ਵਿੱਚ ਕੁੱਲ 9 ਮੁਲ ਜ਼ਮ ਸਨ, ਜਿਨ੍ਹਾਂ ਵਿੱਚੋਂ 1 ਦੀ ਮੌ ਤ ਹੋ ਗਈ ਜਦਕਿ 5 ਨੂੰ CBI ਕੋਰਟ ਨੇ ਬਰੀ ਕਰ ਦਿੱਤਾ ਹੈ। ਤਿੰਨ ਨੂੰ ਸ ਜ਼ਾ ਸੁਣਾਈ ਗਈ ਹੈ। ਪਰ ਪਰਿਵਾਰ ਫੈਸਲੇ ਤੋਂ ਖੁਸ਼ ਨਹੀਂ ਹੈ।
ਸਰਬਜੀਤ ਦੇ ਪਰਿਵਾਰ ਦਾ ਇਲਜ਼ਾਮ
ਗਾਇਬ ਸਰਬਜੀਤ ਦੇ ਪਰਿਵਾਰ ਦਾ ਇਲ ਜ਼ਾਮ ਸੀ ਕਿ 1992 ਵਿੱਚ ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮ ਸਰਬਜੀਤ ਨੂੰ ਘਰ ਤੋਂ ਫੜ ਕੇ ਲੈ ਗਏ ਅਤੇ ਉਸ ਤੋਂ ਬਾਅਦ ਹੁਣ ਤੱਕ 30 ਸਾਲ ਬੀਤ ਜਾਣ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੇ ਸਰਬਜੀਤ ਨੂੰ ਛੱਡ ਦਿੱਤਾ ਸੀ। ਇਸ ਮਾਮਲੇ ਵਿੱਚ ਪਰਿਵਾਰ ਨੇ 2000 ਵਿੱਚ ਹਾਈਕੋਰਟ ਦਾ ਰੁਖ਼ ਕੀਤਾ ਸੀ। ਅਦਾਲਤ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ। ਹੁਣ 22 ਸਾਲ ਬਾਅਦ CBI ਕੋਰਟ ਨੇ 3 ਪੁਲਿਸ ਮੁਲਾਜ਼ਮਾਂ ਨੂੰ ਦੋ ਸ਼ੀ ਕਰਾਰ ਦਿੰਦੇ ਹੋਏ 3-3 ਸਾਲ ਦੀ ਸ ਜ਼ਾ ਸੁਣਾਈ ਹੈ ਪਰ ਪਰਿਵਾਰ ਸ ਜ਼ਾ ਤੋਂ ਅਸੰਤੁਸ਼ਟ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਪੁਲਿਸ ਮੁਲਾਜ਼ਮਾਂ ਨੂੰ ਸ ਜ਼ਾ ਮਿਲ ਗਈ ਹੈ ਪਰ ਹੁਣ ਵੀ ਇਹ ਰਾਜ਼ ਹੈ ਕਿ ਸਰਬਜੀਤ ਕਿੱਥੇ ਹੈ ? ਉਨ੍ਹਾਂ ਨੂੰ ਨਹੀਂ ਪਤਾ ਕਿ ਪੁਲਿਸ ਨੇ ਉਸ ਦਾ ਐਨ ਕਾਊਂਟਰ ਕਰ ਦਿੱਤਾ ? ਜਾਂ ਫਿਰ ਉਸ ਨਾਲ ਕੀ ਹੋਇਆ ਹੈ ?