The Khalas Tv Blog Punjab ਬੇਕਾਬੂ ਰਫ਼ਤਾਰ 2 ਘਰਾਂ ‘ਚ ਹਮੇਸ਼ਾਂ ਲਈ ਹਨੇਰਾ ਕਰ ਗਈ !
Punjab

ਬੇਕਾਬੂ ਰਫ਼ਤਾਰ 2 ਘਰਾਂ ‘ਚ ਹਮੇਸ਼ਾਂ ਲਈ ਹਨੇਰਾ ਕਰ ਗਈ !

ਬਿਉਰੋ ਰਿਪੋਰਟ : ਮੋਹਾਲੀ ਵਿੱਚ ਦਰਦਨਾਕ ਹਾਦਸਾ ਹੋਇਆ ਹੈ । ਤੇਜ਼ ਰਫਤਾਰ ਟਰੱਕ ਨੇ ਬਾਈਕ ਨੂੰ ਪਿੱਛੋ ਟੱਕਰ ਮਾਰੀ ਤਾਂ 2 ਨੌਜਵਾਨ ਡਿੱਗ ਗਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਤਲਾਹ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ ਹੈ ।

ਜਾਣਕਾਰੀ ਦੇ ਮੁਤਾਬਿਕ ਹਰਜੀਤ ਸਿੰਘ ਉਰਫ ਕਾਕਾ ਅਤੇ ਉਸ ਦੇ ਨਾਲ ਕੰਮ ਕਰਨ ਵਾਲਾ ਗੁਰਮੇਜਰ ਸਿੰਘ ਬਾਈਕ ਨਾਲ ਮੋਹਾਲੀ ਸ਼ਹਿਰ ਵੱਲ ਜਾ ਰਹੇ ਸੀ। ਦੁਪਹਿਰ ਵੇਲੇ ਦੋਵੇ ਬਨੂੜ ਲਾਂਡਰਾ ਰੋਡ ਪਹੁੰਚੇ। ਇਸ ਦੌਰਾਨ ਖਰੜ ਬਨੂੜ ਦੇ ਵੱਲੋਂ ਆ ਰਹੇ ਤੇਜ਼ ਰਫਤਾਰ ਰਾਜਸਥਾਨ ਨੰਬਰ ਦੇ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ । ਟਕੱਰ ਲੱਗਣ ਦੀ ਵਜ੍ਹਾ ਕਰਕੇ ਬਾਈਕ ਸਵਾਰ ਹੇਠਾਂ ਡਿੱਗ ਗਏ । ਉਧਰ ਟਰੱਕ ਦਾ ਟਾਇਰ ਹਰਜੀਤ ਸਿੰਘ ਅਤੇ ਗੁਰਮੇਜਰ ਦੇ ਉੱਤੋਂ ਲੱਗ ਗਿਆ । ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਟਰੱਕ ਦਾ ਡਰਾਈਵਰ ਫਰਾਰ ਹੋ ਗਿਆ । ਲੋਕਾਂ ਨੇ ਦੱਸਿਆ ਟਰੱਕ ਦੀ ਰਫਤਾਰ ਕਾਫੀ ਤੇਜ਼, ਬਾਈਕ ਵਾਲੇ ਅਰਾਮ ਨਾਲ ਜਾ ਰਹੇ ਸਨ। ਰਾਹਗਿਰਾਂ ਨੇ ਟਰੱਕ ਡਰਾਈਵਰ ਨੂੰ ਫੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋਣ ਵੀ ਕਾਮਯਾਬ ਰਿਹਾ ।

Exit mobile version